ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਹਾਰਟਾ ਬਡਲਾ ਵਿਖੇ ਸੈਮੀਨਾਰ ਆਯੋਜਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਐਸ.ਐਮ.ਓ. ਹਾਰਟਾ ਬਡਲਾ ਡਾ. ਸੰਦੀਪ ਕੁਮਾਰ ਖਰਬੰਦਾ ਦੀ ਅਗਵਾਈ ਹੇਠ ਵਿਸ਼ਵ ਦ੍ਰਿਸ਼ਟੀ ਦਿਵਸ ਸਬੰਧੀ ਸੈਮੀਨਾਰ ਸੀ.ਐਚ.ਸੀ.ਹਾਰਟਾ ਬਡਲਾ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ. ਖਰਬੰਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅੱਖਾਂ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਗੰਦੇ ਕੱਪੜੇ ਜਾਂ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਹੀ ਛੂਹਣਾ ਚਾਹੀਦਾ।

Advertisements

ਸੰਤੁਲਿਤ ਅਹਾਰ ਜਿਵੇਂ ਕਿ ਸਲਾਦ, ਹਰੀਆਂ ਸਬਜੀਆਂ, ਤਾਜੇ ਫਲ, ਦੁੱਧ ਪਨੀਰ ਆਦਿ ਨਿਯਮਿਤ ਮਾਤਰਾ ਵਿੱਚ ਲੈਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅਪਥਾਲਮਿਕ ਅਫਸਰ ਆਰ.ਆਰ.ਭਾਟੀਆ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਨਿਗਾ ਘੱਟ ਹੋਵੇ ਤਾਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚਿੱਟੇ ਮੋਤੀਏ ਵਾਲੇ ਮਰੀਜਾਂ ਨੂੰ ਸਮੇਂ ਸਿਰ ਅਪ੍ਰੇਸ਼ਨ ਕਰਵਾ ਕੇ ਲੈਂਜ਼ ਪੁਆਉਣੇ ਚਾਹੀਦੇ ਹਨ।

ਕਾਲਾ ਮੋਤੀਆ ਸਭ ਨਾਲੋਂ ਜਿਆਦਾ ਘਾਤਕ ਹੁੰਦਾ ਹੈ। ਅੱਖਾਂ ਦੀ ਸਮੇਂ ਸਿਰ ਜਾਂਚ ਕਰਵਾਉਂਦੇ ਰਹਿਣਆ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਨੇਤਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਕੋਰਨੀਅਲ ਬਲਾਂਈਂਡ ਲੌਕਾਂ ਨੂੰ ਅੰਨੇਪਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਡਾ. ਮਨਦੀਪ ਸਿੰਘ, ਦਲਜੀਤ ਸਿੰਘ, ਗੁਰਮੇਲ ਸਿੰਘ ਸਮੇਤ ਆਸ਼ਾ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here