ਨਿਗਮ ਦੇ ਅਧਿਕਾਰੀਆਂ ਨੇ 1 ਕੁਵਿੰਟਲ ਪਾਬੰਦੀਸ਼ੂਦਾ ਪਲਾਸਟਿਕ ਲਿਫ਼ਾਫ਼ੇ ਕਬਜ਼ੇ ਵਿਚ ਲਏ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹਿਰ ਦੇ ਵੱਖ—ਵੱਖ ਬਜਾਰਾਂ ਦੀ ਚੈਕਿੰਗ ਕੀਤੀ ਅਤੇ 1 ਕੁਵਿੰਟਲ  ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ੇ ਕਬਜ਼ੇ ਵਿੱਚ ਲਏ।

Advertisements

ਉਹਨਾਂ ਦੱਸਿਆ ਕਿ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਗਈ ਟੀਮ ਜਿਸ ਵਿੱਚ ਗਣੇਸ਼ ਸੂਦ, ਸੰਜੀਵ ਸ਼ਰਮਾ, ਬਲਵਿੰਦਰ ਗਾਂਧੀ, ਅਮਨਦੀਪ ਸੈਣੀ, ਗੁਰਵਿੰਦਰ ਸਿੰਘ ਅਤੇ ਲੱਵਦੀਪ ਵੀ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਭਰਵਾਈਂ ਰੋਡ, ਆਦਮਵਾਲ ਰੋਡ, ਟਾਂਡਾ ਰੋਡ, ਹਰਿਆਣਾ ਰੋਡ, ਫ਼ਗਵਾੜਾ ਰੋਡ, ਸੱਬਜ਼ੀ ਮੰਡੀ, ਪ੍ਰਭਾਤ ਚੌਂਕ, ਹੀਰਾ ਕਲੋਨੀ ਅਤੇ ਭੰਗੀ ਪੁੱਲ ਦਾ ਦੌਰਾ ਕੀਤਾ ਅਤੇ ਵੱਖ ਵੱਖ ਦੁਕਾਨਾਂ ਤੋਂ ਲੱਗਭੱਗ 1 ਕੁਵਿੰਟਲ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ੇ ਕਬਜ਼ੇ ਵਿੱਚ ਲਏੇ। ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ। ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਮੌਕੇ ਤੇ ਹੀ ਜੁਮਰਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here