ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਟੀਕਾਕਰਨ: ਡਾ. ਕਪੂਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਡਾ.ਜਸਬੀਰ ਸਿੰਘ ਦੀ ਆਗਵਾਈ ਹੇਠ ਮੀਜਲ ਰੂਬੇਲਾ ਸਰਵੀਲੈਸ ਅਤੇ ਵੀ.ਪੀ. ਡੀ. (ਵੈਕਸੀਨ ਪ੍ਰੀਵੈਟਿਬਲ ਡਿਜੀਜ) ਤੇ ਇਕ ਦਿਨ ਦੀ ਵਰਕਾਸ਼ਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਬਲਾਕਾਂ ਦੇ ਸੀਨਿਅਰ ਮੈਡੀਕਲ ਅਫਸਰ, ਨੋਡਲ ਅਫਸਰ, ਬਲਾਕ ਹੈਲਥ ਐਜੂਕੇਟਰ ਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।

Advertisements

ਇਸ ਮੋਕੇ ਤੇ ਜਿਲਾ ਟੀਕਾਰਨ ਅਫਸਰ ਡਾ.ਗੁਰਦੀਪ ਸਿੰਘ ਕਪੂਰ, ਜਿਲਾ ਸਿਹਤ ਅਫਸਰ ਡਾ.ਸੁਰਿੰਦਰ ਸਿੰਘ ਤੇ ਡਬਲਯੂ. ਐਚ.ਉ. ਤੋਂ ਡਾ.ਰਿਸ਼ੀ ਸ਼ਰਮਾ ਵਿਸ਼ੇਸ਼ ਤੋਰ ਤੇ ਹਾਜਰ ਹੋਏ ।  ਇਸ ਮੋਕੇ ਡਾ. ਕਪੂਰ ਨੇ ਕਿਹਾ ਕਿ ਬੱਚਿਆ ਨੂੰ ਗੰਭੀਰ ਬਿਮਾਰੀਆਂ ਤੋ ਬਚਾਅ ਲਈ ਉਹਨਾਂ ਦਾ ਟੀਕਾਕਰਨ ਹੋਣਾ ਜਰੂਰੀ ਹੈ । ਉਹਨਾਂ ਆਏ ਹੋਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਕਿਹਾ ਕਿ ਕੋਈ ਵੀ ਬੱਚਾ ਟੀਕਾ ਕਰਨ ਤੋ ਵਾਝਾਂ ਨਹੀ ਰਹਿਣਾ ਚਹੀਦਾ ਤੇ ਜੇਕਰ ਟੀਕਾ ਲਗਾਵਾਉਣ ਤੋ ਬਆਦ ਕੋਈ ਦਿੱਕਤ ਆਉਂਦੀ ਹੈ ਤੇ ਅਜਿਹੇ ਕੇਸ ਨੂੰ ਤਰੁੰਤ ਰਿਪੋਰਟ ਕਰਨਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਤੋ ਆਏ ਸਰਵੀਲੈਸ ਮੈਡੀਕਲ ਅਫਸਰ ਡਾ.ਰਿਸ਼ੀ ਸ਼ਰਮਾ ਨੇ ਦੱਸਿਆ ਕਿ ਮੀਸਲਜ ਅਤੇ ਰੁਬੇਲਾ ਸੰਕ੍ਰਾਮਕ (ਲਾਗ ਨਾਲ ਹੋਣ ਵਾਲੇ) ਰੋਗ ਹਨ ਤੇ ਹਵਾ ਰਾਹੀਂ, ਜੁਕਾਮ ਹੋਣ ਨਾਲ ਇਕ ਤੋ ਦੂਸਰੇ ਵਿਅਕਤੀ ਤੱਕ ਫੈਲਦੇ ਹਨ । ਤੇਜ ਬੁਖਾਰ ਹੋਣਾ, ਸਰੀਰ ਤੇ ਧੱਬੇ ਪੈਣਾ, ਜੁਕਾਮ, ਲਾਲ ਅੱਖਾਂ ਇਸ ਦੇ ਲੱਛਣ ਹਨ । ਉਹਨਾਂ ਦੱਸਿਆ ਕਿ ਮੀਸਲਜ ਦਾ ਜੇਕਰ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨ ਲੇਵਾ ਸਿੱਧ ਹੋ ਸਕਦਾ ਹੈ । ਉਹਨਾਂ ਕਿਹਾ ਟੀਕਾਕਰਨ ਨਾਲ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ।

ਇਸ ਮੋਕੇ ਡਾ. ਸ਼ੁਲੈਸ਼ ਕੁਮਾਰ ਨੇ ਡੀ. ਪੀ. ਟੀ. ਬਿਮਾਰੀਆਂ ਦੇ ਲੱਛਣ ਅਤੇ ਆਉਟ ਬਰੇਕ ਮੋਕੇ ਪ੍ਰਬੰਧਾਂ ਬਾਰੇ ਜਾਣਕਾਰੀ ਦਿਤੀ।  ਉਹਨਾਂ ਕਿਹਾ ਕਿ ਉਕਤ ਬਿਮਾਰੀਆ ਦੇ ਸ਼ੱਕੀ ਕੇਸ ਹੋਣ ਦੇ ਹਾਲਤ ਵਿੱਚ ਤੁਰੰਤ ਟੈਸਟ ਕਰਵਾਉਣੇ ਚਾਹੀਦੇ ਹਨ , ਤਾਂ ਕਿ ਸਮਾਂ ਰਹਿੰਦਿਆ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ। ਇਸ ਮੋਕੇ ਤੇ ਜਿਲਾ ਮਾਸ ਮੀਡੀਆ ਅਫਸਰ ਪਰਸੋਤਮ ਲਾਲ, ਜਿਲਾ ਬੀ.ਸੀ.ਸੀ. ਅਮਨਦੀਪ ਸਿੰਘ, ਗੁਰਵਿੰਦਰ ਸ਼ਾਨੇ, ਹਰਰੂਪ ਕੁਮਾਰ, ਪਰਮਜੀਤ ਕੋਰ, ਪ੍ਰਦੀਪ ਕੁਮਾਰ ਕੋਲਡ ਚੈਨ ਅਫਸਰ ਵੀ ਹਾਜਰ ਸਨ।

LEAVE A REPLY

Please enter your comment!
Please enter your name here