ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਤੇ ਜਿਲਾ ਸਿਖਲਾਈ ਕੇਂਦਰ ਵਿਖੇ ਜਾਗਰੂਕਤਾ ਸਮਾਗਮ ਆਯੋਜਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਦੇ ਮੋਕੇ ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਜਿਲਾ ਸਿਖਲਾਈ ਕੇਂਦਰ ਵਿਖੇ ਇਕ ਜਾਗਰੂਕਤਾ ਸਮਾਗਮ ਕੀਤਾ ਗਿਆ । ਇਸ ਸਮਾਗਮ ਵਿੱਚ ਡਾ ਸਤਪਾਲ ਗੋਜਰਾਂ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੁਰਿੰਦਰ ਸਿੰਘ ਜਿਲਾਂ ਸਿਹਤ ਅਫਸਰ, ਮਾਸ ਮੀਡੀਆ ਅਫਸਰ  ਪਰਸ਼ੋਤਮ ਲਾਲ, ਅਨੁਰਾਧਾ ਠਾਕਰ, ਬੀ. ਸੀ. ਸੀ. ਅਮਨਦੀਪ ਸਿੰਘ ਤੇ ਹੋਰ ਸੀ. ਐਚ. ਸੀ. ਤੇ ਪੀ. ਐਚ. ਸੀ .ਤੋ ਆਇਆ ਸਟਾਫ ਵੀ ਹਾਜਰ ਸੀ।

Advertisements

ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਅਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਤੇ ਸਿਹਤ ਤੇ ਤੰਦਰੁਸਤੀ ਕੇਦਰ ਸਾਰਿਆ ਲਈ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੱਡਾ ਰੋਲ ਅਦਾ ਕਰ ਰਹੀਆਂ ਹਨ। ਪੰਜਾਬ ਦੀ ਲੱਗ ਭੱਗ 75 ਪ੍ਰਤੀਸ਼ਤ ਆਬਾਦੀ ਸਿਹਤ ਬੀਮਾ ਯੋਜਨਾ ਤਹਿਤ ਕਵਰ ਕਰਕੇ ਸਲਾਨਾ ਰਜਿਸਟਰਡ ਪਰਿਵਾਰ ਦਾ 5 ਲੱਖ ਰੁਪਏ ਦਾ ਕੈਸ ਲੈਸ ਇਲਾਜ ਮੁਹਾਈਆ ਕਰਵਾ ਰਹੀ ਹੈ । ਲਾਭਪਾਤਰੀ ਸਰਕਾਰੀ ਅਤੇ ਸੂਚੀਵੱਧ ਪ੍ਰਾਈਵੇਟ ਹਸਪਤਾਲਾ ਵਿੱਚ ਦਾਖਿਲ ਹੋਣ ਦੀ ਸੂਰਤ ਵਿੱਚ ਇਲਾਜ ਕਰਵਾ ਸਕਦਾ ਹੈ । ਉਹਨਾਂ ਦੱਸਿਆ ਕਿ ਇਸੇ ਵਿਸ਼ੇ ਨੂੰ ਸਮੱਰਪਿਤ ਪੰਜਾਬ ਦੇ ਸਾਰੇ ਉਪ ਸਿਹਤ ਕੇਦਰਾਂ ਨੂੰ ਸਿਹਤ ਤੇ ਤੰਦਰੁਸਤੀ ਕੇਦਰ ਦੇ ਤੋਰ ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜੋ ਲੋਕਾਂ ਨੂੰ ਮੁਢਲੀਆਂ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੀਆਂ। ਇਸ ਮੋਕੇ ਡਾ. ਸਤਪਾਲ ਗੋਜਰਾਂ ਨੇ ਵੀ ਹਾਜਰੀਨ ਨੂੰ ਯੂਨੀਵਰਸਲ ਹੈਲਥ ਕਵੇਰਜ ਤਹਿਤ ਵਿਭਾਗ ਵਲੋ ਦਿੱਤੀਆ ਸੇਵਾਵਾਂ ਦੀ ਜਾਣਕਾਰੀ ਦਿੱਤੀ

LEAVE A REPLY

Please enter your comment!
Please enter your name here