ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਮਾਹਿਲਪੁਰ(ਦ ਸਟੈਲਰ ਨਿਊਜ਼)। ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ ( ਟੈਵੂ ) ਯੂਨਿਟ ਮਾਹਿਲਪੁਰ ਵਲੋਂ ਨਵੰਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਜਲ ਸਰੋਤ ਮੈਨੇਜਮੈਂਟ ਦਾ ਪੁਰਜੋਰ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਡਟ ਕੇ ਨਿਖੇਧੀ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨਵੰਬਰ ਮਹੀਨੇ ਦੀ ਤਨਖਾਹ ਅਤੇ ਮੁਲਾਜਮਾਂ ਦੇ ਮੈਡੀਕਲ ਬਿੱਲਾਂ ਦੇ ਅਤੇ ਹੋਰ ਰਹਿੰਦੇ ਬਕਾਏ ਜਲਦੀ ਤੋਂ ਜਲਦੀ ਦਿੱਤੇ ਜਾਣ ਤਾਂ ਜੋ ਕਿ ਮੁਲਾਜਮਾਂ ਨੂੰ ਹੋ ਰਹੀ ਆਰਥਿਕ ਮੰਦਹਾਲੀ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਮੁਕਤੀ ਮਿਲ ਸਕੇ।

Advertisements

ਇਸ ਮੌਕੇ ਨਰਿੰਦਰ ਕੁਮਾਰ ਮਹਿਤਾ, ਹਰਵਿੰਦਰ ਸਿੰਘ, ਸੁਮੀਤ ਕੁਮਾਰ ਸਰੀਨ, ਜੀਵਨ ਕੁਮਾਰ, ਭਾਗ ਸਿੰਘ, ਰਜਿੰਦਰ ਕੁਮਾਰ, ਕੁਲਵੰਤ ਕੌਰ, ਬਿਮਲਾ ਦੇਵੀ ਹਾਜਰ ਸਨ।

LEAVE A REPLY

Please enter your comment!
Please enter your name here