ਬੀਐਸਐਫ ਕੈਂਪ ਖੜਕਾਂ ਵਿਖੇ ਨਾਰੂ ਨੰਗਲ ਸਕੂਲ ਦੇ ਵਿਦੀਆਰਥੀਆਂ ਨੇ ਹਾਸਿਲ ਕੀਤੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ, ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਅਗਵਾਈ ਹੇਠ ਐਨਐਸਕਿਊਐਫ ਦੀਆਂ ਆਈਟੀ ਅਤੇ ਸਕਿਉਰਟੀ ਟਰੇਡਸ ਵਲੋਂ ਨੌਵੀਂ ਤੋਂ ਬਾਰ੍ਹਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਐਸਟੀਸੀ ਬੀਐਸਐਫ ਖੜਕਾਂ ਕੈਂਪ, ਹੁਸ਼ਿਆਰਪੁਰ ਵਿਖੇ ਇੰਡਸਟਰੀ ਵਿਜਿਟ ਕਰਵਾਇਆ ਗਿਆ।

Advertisements

ਕੈਂਪ ਦੇ ਡਿਪਟੀ ਕਮਾਂਡਰ ਕੇ.ਐਲ. ਮੀਨਾ ਵਲੋਂ ਵਿਦਿਆਰਥੀਆਂ ਨੂੰ ਫੌਜ ਵਿੱਚ ਕੰਪਿਊਟਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਭਰਤੀ ਹੋਣ ਲਈ ਸਾਰੇ ਨਿਯਮਾਂ ਸੰਬੰਧੀ ਵਿਸਤਾਰ ਪੂਰਵਕ ਦੱਸਿਆ ਗਿਆ। ਇਸ ਵਿਜਿਟ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਹੋਇਆ ਤੇ ਉਹਨਾਂ ਦੇ ਭਵਿੱਖ ਲਈ ਯੋਗ ਸੇਧ ਮਿਲੀ।

LEAVE A REPLY

Please enter your comment!
Please enter your name here