ਸਵ. ਮਾਸਟਰ ਚੰਨਣ ਦੇ ਪਰਿਵਾਰ ਨੇ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਕੀਤੀ ਭੇਂਟ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭੁੰਨੋ ਵਿਖੇ ਸਮੇਂ-ਸਮੇਂ ਤੇ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਵਲੋਂ ਸਕੂਲ ਦੀ ਦਿੱਖ ਵਧੀਆ ਬਣਾਉਣ ਲਈ ਦਾਨ ਦਿੱਤਾ ਜਾਂਦਾ ਰਹਿੰਦਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਸਵ. ਮਾਸਟਰ ਚੰਨਣ ਸਿੰਘ ਸਹੋਤਾ ਦੇ ਪਰਿਵਾਰ ਵਲੋਂ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਜਸਵੀਰ ਸਿੰਘ ਖਾਬੜਾ ਤੇ ਮੈਡਮ ਕਰਮਜੀਤ ਕੌਰ ਸਹੋਤਾ ਵਲੋਂ ਇੱਕ ਸਾਦਾ ਸਮਾਗਮ ਕਰਵਾਇਆ ਗਿਆ।

Advertisements

ਜਿਸ ਵਿੱਚ ਸਵ. ਮਾਸਟਰ ਚੰਨਣ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਕੂਲ ਮੁਖੀ ਜਸਵੀਰ ਸਿੰਘ ਖਾਬੜਾ, ਮੈਡਮ ਕਰਮਜੀਤ ਕੌਰ ਸਹੋਤਾ, ਸਮੂਹ ਗ੍ਰਾਮ ਪੰਚਾਇਤ, ਐਸ ਐਮ ਸੀ ਕਮੇਟੀ ਮੈਂਬਰਾਂ ਵਲੋਂ ਇਸ ਸ਼ਲਾਘਾਯੋਗ ਕਾਰਜ ਲਈ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਬਲਵੀਰ ਸਿੰਘ ਪੰਚ, ਹਰੀ ਕ੍ਰਿਸ਼ਨ ਪੰਚ, ਚਰਨਜੀਤ ਸਿੰਘ ਪੰਚ, ਅੰਜੂ ਬਾਲਾ ਪੰਚ, ਸੁਰਿੰਦਰ ਕੌਰ ਪੰਚ, ਕਰਨੈਲ ਸਿੰਘ ਨੰਬਰਦਾਰ, ਪਰਮਿੰਦਰ ਸਿੰਘ, ਪਰਗਟ ਸਿੰਘ, ਬਲਵਿੰਦਰ ਕੌਰ ਪੰਚ, ਮੁਖਤਿਆਰ ਸਿੰਘ, ਮੈਡਮ ਸ਼ਿਵਾਨੀ ਈ.ਜੀ.ਐਸ. ਵਲੰਟੀਅਰ, ਮੈਡਮ ਸੋਨੀਆ,  ਮੈਡਮ ਪ੍ਰਿਅੰਕਾ ਹਾਜਰ ਸਨ।

LEAVE A REPLY

Please enter your comment!
Please enter your name here