33ਵੇਂ ਜਿਲਾਂ ਪੱਧਰੀ  ਡੈਂਟਲ ਪੰਦਰਬਾੜੇ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਹੁਸਿਆਰਪੁਰ ਵੱਲੋ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੇ ਬਚਾਅ ਤੇ ਇਲਾਜ ਸਬੰਧੀ 1 ਫਰਵਰੀ 2020 ਤੋਂ ਲੈ ਕੇ 15 ਫਰਵਰੀ 2020 ਤੱਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 33ਵਾਂ ਪੰਦਰਵਾੜੇ ਦੀ ਸ਼ੁਰੂਆਤ  ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਡਇਰੈਕਟਰ ਡੈਟਲ ਡਾ. ਗੁਲਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ  ਡਾ. ਸਤਪਾਲ ਗੋਜਰਾਂ, ਐਸ.ਐਮ.ਓ. ਡਾ. ਬਲਦੇਵ ਸਿੰਘ  ਵੱਲੋ ਕੀਤੀ ਗਈ । ਇਸ ਮੋਕੇ ਡਾ. ਨਵਨੀਤ ਕੋਰ, ਡਾ. ਬਲਜੀਤ ਕੋਰ ਆਦਿ  ਹਾਜਰ ਸਨ ।

Advertisements

ਸੁਰੂਆਤੀ ਮੋਕੇ ਤੇ ਡਾ ਪਵਨ ਕੁਮਾਰ ਨੇ ਦੱਸਿਆ ਕਿ ਇਹ ਪੰਦਰਵਾਰਾ ਸਿਵਲ ਹਸਪਤਾਲ ਹੁਸ਼ਿਆਰਪੁਰ, ਐਸ. ਡੀ. ਐਚ. ਦਸੂਹਾਂ, ਮੁਕੇਰੀਆਂ, ਗੰੜਸ਼ੰਕਰ, ਸੀ. ਐਚ. ਸੀ. ਟਾਂਡਾਂ, ਚੱਕੋਵਾਲ, ਸ਼ਾਮ ਚੋਰਾਸ਼ੀ ਤੇ ਮਾਹਿਲਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਜਿਲਾਂ ਡਾ ਗੁਲਵਿੰਦਰ ਨੇ ਦੱਸਿਆ ਕਿ ਡੈਟਲ ਸਿਹਤ ਪੰਦਰਵਾੜੇ ਦੇ ਦੋਰਾਨ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਜਾਗਰੂਕ ਕੈਪ ਲਗਾਏ ਜਾਣਗੇ ਇਸ ਤੋ ਇਲਾਵਾਂ ਦੰਦਾਂ ਦਾ ਮੁੱਫਤ ਚੈਕਅਪ ਅਤੇ ਲੋੜਵੰਦ ਮਰੀਜਾਂ ਨੂੰ ਮੁੱਫਤ ਡੈਚਰ ਦਿਂਤੇ ਜਾਣਗੇ। ਡਾ. ਗੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਦਰਵਾੜੇ ਦੋਰਾਨ ਮਰੀਜਾਂ ਦੇ ਦੰਦਾਂ ਦੀ ਜਾਂਚ , ਦੰਦਾਂ ਦੀ ਫਿਲਿੰਗ , ਟੁੱਟੇ ਭੱਜੇ ਦੰਦਾਂ ਦੀ ਰਿਪੇਅਰ, ਖਰਾਬ ਦੰਦਾਂ ਨੂੰ ਕੱਢਣਾ, ਦੰਦਾਂ ਦੀ ਸਾਫ ਸਫਾਈ, ਆਰ. ਸੀ. ਟੀ. ਅਤੇ ਮਸੂੜਿਆਂ ਦੀ ਬਿਮਾਰੀਆਂ ਦਾ ਇਲਾਜ ਸਿਹਤ ਕੇਦਰਾਂ ਵਿਖੇ ਮੁਫਤ ਕੀਤਾ ਜਾਵੇਗਾ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਦੁਆਰਾ ਬੱਚਿਆਂ ਦੇ ਦੰਦਾ ਦਾ ਜਾਂਚ, ਬੁਰਸ਼ ਕਰਨ ਦੀ ਸਿਹੀ ਵਿਧੀ ਬਾਰੇ ਜਾਗਰੂਕ ਕੀਤਾ ਜਾਵੇਗਾਂ ਅਤੇ ਲੋੜ ਬੰਦ ਬੱਚਿਆਂ ਨੂੰ ਟੁੱਥ ਬਰਸ਼ ਵੀ ਦਿੱਤੇ ਜਾਣਗੇ।

ਇਸ ਮੋਕੇ ਨਵਨੀਤ ਨੇ ਦੱਸਿਆ ਕਿ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤ ਮੰਦ ਦੰਦ ਹੋਣੇ ਚਹੀਦੇ ਹਨ ।   ਸਾਨੂੰ ਦੰਦਾਂ  ਦੀ ਸਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ । ਇਸ ਮੇਕੇ ਉਹਨਾਂ ਸਿਹਤ ਮੰਦ ਦੰਦਾਂ  ਲਈ ਮਿਠਆਈਆਂ, ਪੇਸਟਰੀ, ਚੋਕਲੇਟ, ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ, ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ ,ਨਿੰਬੂ, ਅਮਰੂਦ, ਗੰਨਾਂ, ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ, ਕਿਉ ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ । ਦੰਦਾਂ ਦੀ ਸਿਹਤ ਸੰਭਾਲ ਅਤੇ ਖਾਂਣ ਪੀਣ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਸਵੇਰੇ ਅਤੇ ਰਾਤ ਨੂੰ ਸਾਉਣ ਤੋ ਪਹਿਲਾ ਦਿਨ ਵਿੱਚ ਦੋ ਬੁਰਸ਼ ਕਰਨਾ ਚਾਹੀਦਾ ਹੈ। ਉਹਨਾੰ ਕਿਹਾ ਕਿ ਜੇਕਰਦੰਦਾ ਦੀ ਸਹੀ ਦੇਖ ਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰਾਂ ਦੀ ਬਿਮਾਰੀਆਂ ਲੱਗ ਜਾਦੀਆਂ ਹਨ।

LEAVE A REPLY

Please enter your comment!
Please enter your name here