ਐਸ.ਸੀ. ਉਮੀਦਵਾਰਾਂ ਲਈ ਵਿਸ਼ੇਸ਼ ਸਕੀਮ ਅਧੀਨ ਡੇਅਰੀ ਸਿਖਲਾਈ ਕੋਰਸ 17 ਤੋਂ: ਈਸ਼ਾ ਕਾਲੀਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਦਾ ਡੇਅਰੀ ਸਿਖਲਾਈ ਕੋਰਸ ਫਗਵਾੜਾ ਟਰੇਨਿੰਗ ਸੈਂਟਰ ਵਿਖੇ 17 ਫਰਵਰੀ 2020 ਤੋਂ ਕਰਵਾਇਆ ਜਾ ਰਿਹਾ ਹੈ।

Advertisements

ਉਹਨਾਂ ਦੱਸਿਆ ਕਿ ਇਹ ਕੋਰਸ ਅਨੁਸੂਚਿਤ ਜਾਤੀ ਲਾਭਪਾਤਰੀਆਂ ਵਾਸਤੇ ਉਲੀਕੀ ਗਈ ਵਿਸ਼ੇਸ਼ ਸਕੀਮ (ਸਕੀਮ ਫਾਰ ਪ੍ਰਮੋਸ਼ਨ ਆਫ਼ ਡੇਅਰੀ ਫਾਰਮਿੰਗ ਐਜ਼ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸ਼ਰੀਜ਼) ਤਹਿਤ ਕਰਵਾਇਆ ਜਾਣਾ ਹੈ। ਉਹਨਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਿਰਫ ਉਸ ਯੋਗ ਐਸ.ਸੀ. ਉਮੀਦਵਾਰ ਨੂੰ ਇਹ ਸਹੂਲਤ ਦਿੱਤੀ ਜਾਣੀ ਹੈ, ਜੋ ਘੱਟੋ-ਘੱਟ ਪੰਜਵੀਂ ਪਾਸ, ਦਿਹਾਤੀ ਪਿਛੋਕੜ, ਉਮਰ 18 ਤੋਂ 50 ਸਾਲ ਅਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਦੀ ਯੋਗਤਾ ਰੱਖਦੇ ਹੋਣ।

-2 ਹਜ਼ਾਰ ਰੁਪਏ ਮਿਲੇਗਾ ਵਜ਼ੀਫਾ

ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਸਿਖਲਾਈ ਲਈ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦਾ ਸਰਟੀਫਿਕੇਟ, ਆਧਾਰ ਕਾਰਡ, ਐਸ.ਸੀ. ਸਰਟੀਫਿਕੇਟ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਜਾਣ। ਉਹਨਾਂ ਦੱਸਿਆ ਕਿ ਸਿਖਲਾਈ ਲਈ 2 ਹਜ਼ਾਰ ਰੁਪਏ ਵਜ਼ੀਫਾ, ਦੁਪਹਿਰ ਦਾ ਖਾਣਾ ਆਦਿ ਮੁਫ਼ਤ ਦਿੱਤਾ ਜਾਵੇਗਾ ਅਤੇ ਕਰਜ਼ਾ ਲੈਣ ‘ਤੇ 33 ਪ੍ਰਤੀਸ਼ਤ ਸਬਸਿਡੀ ਨਾਬਾਰਡ ਸਕੀਮ ਅਧੀਨ ਦਿੱਤੀ ਜਾਵੇਗੀ।

ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦਵਿੰਦਰ ਸਿੰਘ ਦੇ ਦਫ਼ਤਰ ਕਮਰਾ ਨੰ: 439, ਚੌਥੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਂ ਫੋਨ ਨੰਬਰ 01882-220025 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here