ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੂਬਾ ਪੱਧਰੀ ਪ੍ਰਕਾਸ਼ ਉਤਸਵ ਦਾ ਪੋਸਟਰ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਉਤਸਵ ਸੰਤ ਸੁਰਜੀਤ ਦਾਸ ਮੁੱਖ ਸੰਚਾਲਕ ਡੇਰਾ ਸੰਤ ਚੁੱਪ ਦਾਸ ਜੀ ਢਾਡਾ ਖੁਰਦ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਵਾਈਸ ਚੇਅਰਮੈਨ ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਖਜਾਨਚੀ ਸੰਤ ਜਸਵਿੰਦਰ ਸਿੰਘ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ, ਸੰਤ ਸੁਰਜੀਤ ਦਾਸ ਢਾਡਾ ਖੁਰਦ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਰਾਮ ਕਿਸ਼ਨ ਸ਼ੇਰਪੁਰ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੰਤ ਬੇਲਾ ਦਾਸ ਨਰੂੜ, ਸੰਤ ਹਰੀ ਉਮ, ਬੀਬੀ ਮੀਨਾ ਦੇਵੀ, ਸੰਤ ਮਨਪ੍ਰੀਤ ਢਾਡਾ ਖੁਰਦ ਵਲੋਂ ਸੰਗਤਾਂ ਸਮੇਤ ਪ੍ਰਕਾਸ਼ ਪੁਰਬ ਦਾ ਪੋਸਟਰ ਜਾਰੀ ਕੀਤਾ ਗਿਆ।

Advertisements

ਪ੍ਰਕਾਸ਼ ਪੁਰਬ ਸਬੰਧੀ 19 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਜਿਹਨਾਂ ਦੇ ਭੋਗ 21 ਫਰਵਰੀ ਪਾਏ ਜਾਣਗੇ ਉਪਰੰਤ ਹਰੀ ਦਰਬਾਰ ਸੰਗੀਤ ਵਿਦਿਆਲਾ ਨਿਰਮਲ ਕੁਟੀਆ ਅਟਾਰੀ ਦੇ ਵਿਦਿਆਰਥੀ, ਨੀਲਮ ਠੱਕਰਵਾਲ, ਬਲਵੀਰ ਰਾਗਨੀ ਸਮੇਤ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮਹਾਂਪੁਰਸ਼ ਸੰਗਤ ਨੂੰ ਨਾਮ ਬਾਣੀ ਨਾਲ ਜੋੜਨਗੇ।

LEAVE A REPLY

Please enter your comment!
Please enter your name here