ਵਿਭਾਗ ਅਧਿਕਾਰੀਆਂ ਨੇ ਲੀਗਲ ਏਡ ਕਲੀਨਿਕ ਦਾ ਦੌਰਾ ਕਰ ਜਗੀਰ ਕੌਰ ਨੂੰ ਵਨ ਸਟੋਪ ਸੈਂਟਰ ਵਿਖੇ ਕਰਵਾਇਆ ਦਾਖਲ

ਪਠਾਨਕੋਟ (ਦ ਸਟੈਲਰ ਨਿਊਜ਼)। ਸ਼੍ਰੀ ਬਾਠ ਸਾਹਿਬ ਵਿਖੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਖੋਲੇ ਗਏ ਲੀਗਲ ਏਡ ਕਲੀਨਿਕ, ਜਿਸ ਵਿੱਚ ਕੁਲਵਿੰਦਰ ਕੋਰ ਨੂੰ ਬਤੋਰ ਪੈਰਾ ਲੀਗਲ ਵਲੰਟਿਅਰ ਨਿਯੁਕਤ ਕੀਤਾ ਹੋਇਆ ਹੈ। ਕੁਲਵਿੰਦਰ ਕੋਰ ਪੈਰਾ ਲੀਗਲ ਵਲੰਟਿਅਰ ਨੇ ਦਫਤਰ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਿਖੇ ਸੂਚਨਾ ਦਿੱਤੀ, ਕਿ ਸ਼੍ਰੀ ਬਾਠ ਸਾਹਿਬ ਦੇ ਲੀਗਲ ਏਡ ਕਲੀਨਿਕ ਦੇ ਵਿੱਚ ਜਗੀਰ ਕੋਰ, ਮਜੀਠਾ (ਅਮ੍ਰਿੰਤਸਰ) ਦੀ ਰਹਿਣ ਵਾਲੀ ਹੈ ਜੋ ਕਿ ਆਪਣੇ ਘਰ ਪਾਸੋ ਪਰੇਸ਼ਾਨ ਹੋਣ ਕਰਕੇ ਕਿ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦੀ ਹੈ।

Advertisements

ਇਸ ਸਬੰਧ ਵਿੱਚ ਮਾਨਯੋਗ ਕੰਵਲਜੀਤ ਸਿੰਘ ਬਾਜਵਾ, ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਹੁਕਮਾਂ ਅਨੁਸਾਰ ਜਤਿੰਦਰ ਪਾਲ ਸਿੰਘ, ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸ਼੍ਰੀ ਬਾਠ ਸਾਹਿਬ ਵਿਖੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਖੋਲੇ ਗਏ ਲੀਗਲ ਏਡ ਕਲੀਨਿਕ ਦੇ ਵਿੱਚ ਦੌਰਾ ਕਰਕੇ ਉਕਤ ਵਿਰਧ ਔਰਤ ਨਾਲ ਮਿਲ ਕੇ ਗੱਲ-ਬਾਤ ਕੀਤੀ ਗਈ। ਉਸ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਦਿਆਂ ਕੋਲੋਂ ਪਰੇਸ਼ਾਨ ਹੈ ਤੇ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦੀ ਹੈ।

ਇਸ ਸਬੰਧ ਵਿੱਚ ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਜਿਲਾ ਸੋਸ਼ਲ ਸਿਕਓਰਿਟੀ ਅਫਸਰ, ਪਠਾਨਕੋਟ ਨਾਲ ਗੱਲ-ਬਾਤ ਕਰਕੇ ਉਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਵਿਭਾਗ ਵਲੋਂ ਭੇਜੇ ਗਏ ਕਰਮਚਾਰੀ (ਹਰਪਿੰਦਰ ਸਿੰਘ) ਦਫਤਰ, ਜਿਲਾ ਸੋਸ਼ਲ ਸਿਕਓਰਿਟੀ, ਪਠਾਨਕੋਟ ਵਲੋਂ ਉੱਕਤ ਵਿਰਧ ਔਰਤ ਨੂੰ ਸਿਵਲ ਹਸਪਤਾਲ ਵਿਖੇ ਖੋਲੇ ਗਏ ਵਨ ਸਟੋਪ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸਦਾ ਮੈਡੀਕਲ ਚੈਕਅਪ ਕਰਵਾਇਆ ਗਿਆ। ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹਿਆਂ ਵੱਖ-ਵੱਖ ਸਕੀਮਾਂ ਦੇ ਤਹਿਤ ਇਹੋ-ਜਿਹੀਆਂ ਵਿੱਰਧ ਔਰਤਾਂ ਲਾਭ ਉਠਾ ਸਕਦੀਆਂ ਹਨ।    

LEAVE A REPLY

Please enter your comment!
Please enter your name here