Tuesday, October 20, 2026
Home Latest ਕੋਵਿਡ-19 ਦੋਰਾਨ ਐੱਸ. ਡੀ.ਐੱਮ ਦਫਤਰ ਵਿਚ ਕੰਮ ਕਰ ਰਹੇ ਰੋਹਿਤ ਸ਼ਰਮਾ ਦੇ...

ਕੋਵਿਡ-19 ਦੋਰਾਨ ਐੱਸ. ਡੀ.ਐੱਮ ਦਫਤਰ ਵਿਚ ਕੰਮ ਕਰ ਰਹੇ ਰੋਹਿਤ ਸ਼ਰਮਾ ਦੇ ਕੰਮ ਨੂੰ ਅਧਿਕਾਰਿਆਂ ਨੇ ਸ਼ਲਾਘਿਆ

ਪਠਾਨਕੋਟ(ਦ ਸਟੈਲਰ ਨਿਊਜ਼)। ਪਠਾਨਕੋਟ ਵਿਚ ਕੋਵਿਡ-19 ਦੇ ਚਲਦਿਆਂ ਐਸ.ਡੀ.ਐਮ. ਦਫਤਰ ਦੇ ਕਰਮਚਾਰੀ ਰੋਹਿਤ ਸ਼ਰਮਾ ਨੇ ਆਪਣੀ ਮਿਹਨਤ, ਲਿਆਕਤ ਅਤੇ ਸੂਝਬੂਝ ਨਾਲ ਦਫਤਰ ਵਲੋਂ ਸੌਂਪੇ ਗਏ ਕੰਮ ਨੂੰ ਵਧਿਆ ਢੰਗ ਨਾਲ ਨੇਪਰੇ ਚਾੜਿਆ। ਇਹ ਪ੍ਰਗਟਾਵਾ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਅਤੇ ਲਾੱਕ ਡਾਊਂਣ ਦੋਰਾਨ ਰੋਹਿਤ ਸਰਮਾ ਵੱਲੋਂ ਅਪਣੀਆਂ ਸੇਵਾਵਾਂ ਬਹੁਤ ਹੀ ਸੁਝਵਾਨ ਢੰਗ ਨਾਲ ਦਿੱਤੀਆਂ ਹਨ। ਰੋਹਿਤ ਸਰਮਾ ਵੱਲੋਂ ਕੀਤੇ ਗਏ ਕਾਰਜਾਂ ਦਾ ਖੁਲਾਸਾ ਕਰਦਿਆਂ ਅਰਸਦੀਪ ਸਿੰਘ ਲੁਬਾਣਾ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਕਰੋਨਾ ਵਾਈਰਸ ਬੀਮਾਰੀ ਦੇ ਚਲਦਿਆਂ ਕਰਫਿਓ ਦੋਰਾਨ ਸੁਜਾਨਪੁਰ ਦੇ ਇਸ ਪੁੱਤਰ ਨੇ ਅਜਿਹਾ ਕਾਰਜ ਕੀਤਾ ਜੋ ਕਿ ਪੂਰੇ ਖੇਤਰ ਅੰਦਰ ਮਿਸਾਲ ਬਣ ਕੇ ਸਾਹਮਣੇ ਆਇਆ।

Advertisements

ਉਹਨਾਂ ਦੱਸਿਆ ਕਿ ਆਪਦਾ ਦੇ ਸਮੇ ਇਹ ਕਰਮਚਾਰੀ ਨੇ ਸਿਰਫ ਕੰਮ ਨੂੰ ਹੀ ਮਿਸ਼ਨ ਬਣਾ ਲਿਆ ਅਤੇ ਆਰਮੀ ਵਾਂਗ ਵੱਖ ਵੱਖ ਕੰਮਾਂ ਨੂੰ ਨੇਪਰੇ ਚੜਾਇਆ। ਪਿਛਲੇ ਕਈ ਸਾਲਾਂ ਤੋਂ ਸੁਜਾਨਪੁਰ ਵਿਖੇ ਸਥਿਤ ਸਮਸਾਨਘਾਟ ਵਿੱਚ ਸੰਸਕਾਰ ਕਰਨ ਲਈ ਗੈਸ ਵਾਲੀ ਭੱਠੀ ਦਾ ਪ੍ਰੋਜੈਕਸ ਅਨੁਪੰਮ ਸੇਵਾ ਮੰਚ ਵੱਲੋਂ ਉਲੀਕਿਆ ਗਿਆ ਸੀ, ਪਰ ਕਿਸੇ ਕਾਰਨਾ ਕਰਕੇ ਇਹ ਪੂਰਾ ਨਹੀਂ ਹੋਇਆ ਸੀ। ਪਿਛਲੇ ਦਿਨਾਂ ਦੋਰਾਨ ਰੋਹਿਤ ਸਰਮਾ ਦੇ ਉਪਰਾਲਿਆਂ ਸਦਕਾ ਅਤੇ ਉਨਾ ਵੱਲੋਂ ਕੀਤੀ ਪਹੁੰਚ ਕਾਰਨ ਇਹ ਪ੍ਰੋਜੈਕਟ ਅਜਿਹੇ ਸਮੇਂ ਵਿੱਚ ਪੂਰਾ ਹੋਇਆ ਜਦੋਂ ਜਿਲਾ ਪ੍ਰਸਾਸਨ ਨੂੰ ਇਸ ਦੀ ਬਹੁਤ ਜਿਆਦਾ ਜਰੂਰਤ ਪੈ ਸਕਦੀ ਸੀ। ਇਸ ਕਰਮਚਾਰੀ ਵਲੋਂ ਸਿਹਤ ਵਰਕਰ ਅਤੇ ਹੋਰਨਾਂ ਕਰਮਚਾਰੀਆਂ ਲਈ 150 ਦੇ ਕਰੀਬ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਚਿੰਤਪੁਰਨੀ ਮੈਡੀਕਲ ਹਸਪਤਾਲ ਵਿਖੇ ਬਨੇ ਫਾਸਿਲਟੀ ਨੂੰ ਤਿਆਰ ਕਰਨ ਲਈ ੳੱੁਥੇ ਦਿਨ ਰਾਤ ਕੰਮ ਕੀਤਾ ਗਿਆ।

ਇਸ ਤੋਂ ਇਲਾਵਾ ਰੋਹਿਤ ਸਰਮਾ ਵੱਲੋਂ ਜਿਲਾ ਪਠਾਨਕੋਟ ਵਿੱਚ ਚਾਹੇ ਲੋਕ ਸਭਾ/ਵਿਧਾਨਸਭਾ ਚੋਣਾਂ ਹੋਣ, ਕਿਸੇ ਤਰਾਂ ਦੀ ਕੋਈ ਆਪਦਾ ਹੋਵੇ ਜਾਂ ਫਿਰ ਜਿਲਾ ਪ੍ਰਸ਼ਾਸਨ ਦਾ ਹੀ ਕਿਸੇ ਤਰਾਂ ਦਾ ਕੋਈ ਕੰਮ ਹੋਵੇ ਇਸ ਕਰਮਚਾਰੀ ਵੱਲੋਂ ਬਿਨਾਂ ਕਿਸੇ ਸਮੇਂ ਦੀ ਪਰਵਾਹ ਕੀਤੇ ਉਸ ਕਾਰਜ ਨੂੰ ਨੇਪਰੇ ਚਾੜਿਆ ਹੈ। ਉਹਨਾਂ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸਾਮਾਨ ਜਿਵੇਂ ਕਿ ਭਰਤੀ ਹੋਏ ਮਰੀਜਾਂ ਦੇ ਲਈ ਬੈਡ ਖਰੀਦ ਆਦਿ ਲਈ ਕੀਤੇ ਕੰਮ ਵੀ ਉਪਰੋਕਤ ਕਰਮਚਾਰੀ ਦੀ ਕਾਰਗੁਜਾਰੀ ਵਿੱਚ ਚਾਰ ਚੰਨ ਲਗਾਉਂਦਾ ਹੈ। ਉਹਨਾਂ ਕਿਹਾ ਕਿ ਕਰਫਿਓ ਦੇ ਚਲਦਿਆ ਕਰਮਚਾਰੀ ਵੱਲੋਂ ਆਪਣੇ ਘਰ ਦੀ ਪਰਵਾਹ ਕੀਤੇ ਬਿਨਾਂ ਪੂਰਾ ਕਰਫਿਓ ਦਾ ਸਮਾਂ ਐਸ.ਡੀ.ਐਮ. ਪਠਾਨਕੋਟ ਦੇ ਕੈਂਪ ਆਫਿਸ ਵਿੱਚ ਕੱਟਿਆ ਅਤੇ ਕੈਂਪ ਆਫਿਸ ਨੂੰ ਹੀ ਆਪਣਾ ਰੈਣ ਵਸੇਰਾ ਵੀ ਬਣਾ ਲਿਆ ਅਤੇ ਬਿਨਾਂ ਸਮੇਂ ਦੀ ਪਰਵਾਹ ਕੀਤੇ ਦਿਨ-ਰਾਤ ਇਕ ਕਰਕੇ ਕੰਮ ਨੂੰ ਨੇਪਰੇ ਚਾੜਿਆ।

ਇਸ ਤੋਂ ਪਹਿਲਾਂ ਵੀ ਰੋਹਿਤ ਸ਼ਰਮਾ ਵਲੋਂ ਸਾਬਕਾ ਡਿਪਟੀ ਕਮਿਸ਼ਨਰ ਰਾਮਵੀਰ ਵਲੋਂ ਗਰੀਬ ਅਤੇ ਕਮਜ਼ੋਰ ਤਬਕੇ ਦੇ ਬੱਚਿਆਂ ਨੂੰ ਕੋਚਿੰਗ ਦੇਣ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਵੇਲੇ ਵੀ ਇਨਾਂ ਵਲੋਂ ਬੱਚਿਆਂ ਨੂੰ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਗਈ ਸੀ, ਜਿਸ ਦੇ ਸਦਕਾ ਤਕਰੀਬਨ 12 ਸਟੂਡੈਂਟਸ ਦਾ ਪੇਪਰ ਕਲੀਅਰ ਕਰਨ ਵਿਚ ਕਾਮਯਾਬ ਹੋਏ ਸਨ। ਉਕਤ ਕਰਮਚਾਰੀ ਵਲੋਂ ਸੁਜਾਨਪੁਰ ਵਿਚ ਹੀ ਗਰੀਬ ਔਰਤਾਂ ਲਈ ਸਿਲਾਈ ਸੈਂਟਰ ਖੋਲਣ ਦਾ ਉਪਰਾਲਾ ਕੀਤਾ ਗਿਆ ਸੀ ਤਾਂ ਜੋ ਔਰਤਾਂ ਇੱਥੇ ਸਿਲਾਈ ਸਿੱਖ ਕੇ ਆਤਮਨਿਰਭਰ ਬਣ ਸਕਣ। ਵਧਿਆ ਕਾਰਗੁਜ਼ਾਰੀ ਕਾਰਨ ਰੋਹਿਤ ਸ਼ਰਮਾ ਨੂੰ ਪਹਿਲਾਂ ਵੀ ਕਈ ਵਾਰ ਜ਼ਿਲਾ ਪੱਧਰ ਤੇ ਸਨਮਾਨਤ ਕੀਤਾ ਜਾ ਚੁਕਿਆ ਹੈ।

LEAVE A REPLY

Please enter your comment!
Please enter your name here