ਮਲਟੀਪਰਪਜ ਹੈਲਥ ਸੁਪਰਵਾਇਜਰ ਦੀ ਹੋਈ ਮੀਟਿੰਗ, ਸੀਨਿਅਰ ਮੈਡੀਕਲ ਅਫਸਰ ਡਾ. ਸੁਨੀਤਾ ਨੂੰ ਕੀਤਾ ਸਨਮਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਲਟੀਪਰਪਜ ਹੈਲਥ ਸੁਪਰਵਾਇਜਰ (ਮੇਲ) ਮਹੀਨਾਵਾਰ ਮੀਟਿੰਗ ਸਿਵਲ ਹਸਪਤਾਲ ਦੀ ਐਨਕਸੀ ਵਿੱਚ ਕਰਵਾਈ ਗਈ। ਜਿਲਾ ਐਪੀਡਿਮਾਲੋਜਿਸਟ ਡਾ. ਵਨੀਤ ਬਲ ਨੇ ਦੱਸਿਆ ਕਿ ਮੀਟਿੰਗ ਵਿੱਚ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ/ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ/ਨੈਸ਼ਨਲ ਰੈਬੀਜ ਕੰਟਰੋਲ ਪ੍ਰੋਗਰਾਮ ਅਤੇ ਹੀਟਵੇ ਦੀ ਰਿਪੋਰਟ ਪ੍ਰਾਪਤ ਕੀਤੀਆਂ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਟੀਚੇ ਪੂਰੇ ਕੀਤੇ ਜਾਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ।

Advertisements

ਸੀਨਿਅਰ ਮੈਡੀਕਲ ਅਫਸਰ ਇੰਚ. ਡਾ. ਸੁਨੀਤਾ ਸ਼ਰਮਾ ਸੀ.ਐਚ.ਸੀ. ਬ.ਬੁਧਾਨੀ ਜਿਹਨਾਂ ਨੇ ਜਿਲਾ ਐਪੀਡਿਮਾਲੋਜਿਸਟ ਤੋਂ ਤੱਰਕੀ ਪ੍ਰਾਪਤ ਕੀਤੀ ਹੈ। ਸੀਨੀਅਰ ਮੈਡੀਕਲ ਅਫਸਰ ਇੰਚ. ਡਾ. ਸੁਨੀਤਾ ਨੂੰ ਤਰੱਕੀ ਪ੍ਰਾਪਤ ਕਰਨ ਤੇ ਮਲੇਰੀਆ ਸ਼ਾਖਾ ਪਠਾਨਕੋਟ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਤੇ ਜਿਲਾ ਐਪੀਡਿਮਾਲੋਜਿਸਟ ਸਰਬਜੀਤ ਕੌਰ, ਜਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਗੁਰਿਦਰ ਕੌਰ, ਹੈਲਥ ਇੰਸਪੈਕਟਰ ਰਜਿੰਦਰ, ਗੁਰਦੀਪ ਸਿੰਘ, ਅਵਨਾਸ਼ ਸ਼ਰਮਾ, ਗਨੇਸ਼ ਪ੍ਰਸਾਦ, ਹੇਮੰਤ ਸ਼ਰਮਾ, ਨਰੇਸ ਕੁਮਾਰ ਅਤੇ ਕੁਲਵਿੰਦਰ ਸਿੰਘ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here