ਸਿਹਤ ਵਿਭਾਗ ਨੇ ਨੈਸ਼ਨਲ ਡੀਵਰਮਿੰਗ ਡੇਅ ਤੇ ਜਿਲਾ ਪੱਧਰੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨੈਸ਼ਨਲ ਡੀ ਵਰਮਿੰਗ ਡੇਅ ਪੇਟ ਦੇ ਕੀੜੀਆਂ ਤੋ ਰਾਸ਼ਟਰੀ ਮੁੱਕਤੀ ਦਿਵਸ ਦੇ ਮੋਕੇ ਸਿਹਤ ਵਿਭਾਗ ਵੱਲੋ ਪੀ. ਡੀ. ਆਰੀਆ ਸੀਨੀਅਰ ਸੈਕੰਡਰੀ ਸਕੂਲ ਚੌਕ ਬਹਦਾਰਪੁਰ ਹੁਸ਼ਿਆਰਪੁਰ ਤੋਂ ਸਕੂਲੀ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਗੋਲੀ ਖਿਲਾਕੇ ਇਸ ਮੁਹਿੰਮ ਜਿਲਾਂ ਪੱਧਰੀ ਸ਼ੁਰੂਆਤ ਡਾ. ਜੀ. ਐਸ .ਕਪੂਰ ਜਿਲਾ ਨੋਡਲ ਅਫਸਰ ਨੇ ਕੀਤੀ। ਇਸ ਮੋਕੇ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਡਾ. ਜੀ.ਐਸ. ਕਪੂਰ ਨੇ ਦੱਸਿਆ ਕਿ ਕੌਮੀ ਡੀ ਵਰਮਿੰਗ ਡੈਅ ਦੀ ਸ਼ੁਰੂਆਤ 2014 ਤੋਂ ਕੀਤੀ ਗਈ ਸੀ, ਜਿਸ ਦਾ ਮਕਸਦ ਬੱਚਿਆਂ ਵਿੱਚ ਪੇਟ ਦੇ ਕੀੜੀਆਂ ਦੀ ਬਿਮਾਰੀ ਤੇ ਸਰੀਰ ਨੂੰ ਹੋਣ ਵਾਲੇ ਬੂਰੇ ਪ੍ਰਭਾਵਾਂ ਨੂੰ ਦੂਰ ਕਰਨਾ ਹੈ ।

Advertisements

ਇਕ ਸਾਲ ਤੋਂ 19 ਸਾਲ ਤੱਕ ਦੇ ਬੱਚੇ ਇਸ ਬਿਮਾਰੀ ਦੇ ਜਿਆਦਾ ਸ਼ਿਕਾਰ ਹੁੰਦੇ ਹਨ। ਜਿਸ ਨਾਲ ਬੱਚਿਆਂ ਚ ਭੁੱਖ ਨਾ ਲੱਗਣਾ ਕਪੋਸ਼ਣ ਖੂਨ ਦੀ ਕਮੀ, ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਥਕਾਵਟ ਰਹਿਣਾ, ਪੜਾਈ ਵਿੱਚ ਮਨ ਨਾ ਲੱਗਣਾ ਆਦਿ ਅਲਾਮਤਾ ਹੋ ਸਕਦੀਆ ਹਨ । ਪੇਟ ਦੇ ਕੀੜਿਆ ਦੀ ਰੋਕ ਥਾਮ ਲਈ ਸਰੀਰਕ ਸਾਫ ਸਫਾਈ,  ਖਾਣਾ ਖਾਣ  ਦੇ ਸਮਾਨ ਨੂੰ ਢੱਕ ਰੱਖਣਾ, ਖਾਣਾ ਖਾਣ ਤੋ ਪਹਿਲਾਂ ਅਤੇ ਬਆਦ ਵਿੱਚ ਹੱਥ ਧੋਣਾਂ,  ਫੱਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਵਿੱਚ ਧੋ ਖਾਣਾ, ਖੁਲੇ ਥਾਂਵਾਂ ਦੇ ਬਜਾਏ ਪਖਨੇ ਦੀ ਵਰਤੋ ਕਰਨਾ ਅਤੇ ਨੰਗੇ ਪੈਰੀ ਨਾ ਚੱਲਣ ਨਾਲ ਅਸੀ ਇਸ ਤੋ ਬੱਚ ਸਕਦੇ ਹਾਂ। ਐਲਬੈਡਾਜੋਲ ਦੀ ਗੋਲੀ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਦਾ ਸੇਵਨ ਖਾਣਾ ਖਾਣ ਤੋ ਬਆਦ ਕੀਤਾ ਜਾਣਾ ਚਹੀਦਾ ਹੈ।

ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਟੀਮਾਟਨੀ ਆਲੂਵਾਲੀਆਂ ਨੇ ਸਿਹਤ ਵਿਭਾਗ ਵੱਲੋ ਅਤੇ ਆਰ. ਬੀ. ਐਸ. ਕੇ. ਟੀਮ ਵੱਲੋ ਸਕੂਲੀ ਬੱਚਿਆਂ ਲਈ ਸਰਕਾਰ ਵੱਲੋ ਦਿੱਤੀਆਂ ਸੇਵਾਵਾਂ ਨੂੰ ਸਕੂਲਾਂ ਵਿੱਚ ਪੂਰੀ ਤਰਾਂ ਨਾਲ ਧੰਨਵਾਦ ਕੀਤਾ ਅਤੇ ਬੱਚੇ ਦੇਸ਼ ਦਾ ਭੱਵਿਖ ਹਨ ਅਤੇ ਜੇਕਰ ਬੱਚੇ  ਤੰਦਰੁਸਤ ਹੋਣਗੇ ਸਾਡਾ ਭਵਿੱਖ ਤਰੱਕੀ ਵਾਲਾ ਹੋਵੇਗਾ । ਪ੍ਰੋਗਰਾਮ ਵਿੱਚ ਡਾ. ਵਿਵੇਕ, ਡਾ. ਸ਼ਲੇਸ਼ ਕੁਮਾਰ, ਡਾ. ਮਨਦੀਪ ਕੋਰ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਅਧਿਆਪਕ ਹਾਜਰ ਸਨ ।

LEAVE A REPLY

Please enter your comment!
Please enter your name here