ਕਾਲੇਵਾਲ ਫੱਤੂ ਵਿਖੇ ਲੱਗੇ ਤੀਸਰੇ ਖੂਨਦਾਨ ਕੈਂਪ ਵਿੱਚ 30 ਯੂਨਿਟ ਖੂਨ ਇੱਕਤਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਨੌਜਵਾਨ ਸਭਾ ਸਪੋਰਟਸ ਕਲੱਬ ਕਾਲੇਵਾਲ ਫੱਤੂ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਭਾਈ ਘਨੱਈਆਂ ਜੀ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ 30 ਯੂਨਿਟ ਖੂਨ ਇਕੱਤਰ ਕੀਤਾ ਗਿਆ।

Advertisements

ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਕਮੇਟੀ ਵਲੋਂ ਸਰਪੰਚ ਰਾਜਦੀਪ ਕੌਰ ਤੇ ਰਘੁਵੀਰ ਸਿੰਘ ਥਿੰਦ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਜਿਨਾਂ ਦੇ ਉੱਦਮ ਸਦਕਾ ਇਹ ਕਾਰਜ ਹੋ ਸਕੇ ਹਨ। ਇਸ ਮੌਕੇ ਸੋਨੂੰ ਸਵੈਨ ਸਕਰੂਲੀ, ਜੀਤਾ ਲੇਹਲ ਠੁਆਣਾ, ਰਵਿੰਦਰ ਕੁਮਾਰ ਰਵੀ ਠੀਂਡਾ, ਜੌਲੀ ਅੱਛਰਵਾਲ, ਅਵਤਾਰ ਸਿੰਘ ਹਕੂਮਤਪੁਰ, ਸ਼ਮੀ ਹਕੂਮਤਪੁਰ, ਸੰਜੀਵ ਕੁਮਾਰ ਕੋਟ ਫਤੂਹੀ, ਵਿਰਦੀ ਬ੍ਰਦਰ ਕੋਟ ਫਤੂਹੀ, ਏ.ਐਸ.ਆਈ ਸੋਡੀ ਰਾਮ ਬਹਿਬਲਪੁਰ, ਸੋਨੀ ਪਾਲਦੀ ਦਾ ਵੀ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ ਜਿਨਾਂ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਜਸਪਾਲ ਸਿੰਘ, ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ ਪੁਰੇਵਾਲ, ਹਰਭਜਨ ਸਿੰਘ, ਸੌਦਾਗਰ ਸਿੰਘ, ਪ੍ਰਦੀਪ ਬੰਗਾ, ਹਾਜਰ ਸਨ।

LEAVE A REPLY

Please enter your comment!
Please enter your name here