ਅਦਾਰਾ ਤਨੀਸ਼ਾ ਟਰੱਸਟ ਨੇ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿਦਿਅਕ ਟਰੱਸਟ ਵਲੋਂ ਈਸਪੁਰ ਦਫਤਰ ਵਿਖੇ ਸਰਪ੍ਰਸਤ ਲਾਲ ਚੰਦ, ਆਨਰੇਰੀ ਸੰਪਾਦਕ ਸਾਬੀ ਈਸਪੁਰੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਮਾਂ ਬੋਲੀ ਦੀ ਪ੍ਰਫੁੱਲਤਾ ਤੇ ਵਿਕਾਸ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਾਜਰ ਸਾਹਿਤਕਾਰਾਂ ਵਲੋਂ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਵਿਸ਼ੇ ਨੂੰ ਪ੍ਰਫੁੱਲਤ ਕਰਨ ਸਬੰਧੀ, ਪੰਜਾਬੀ ਦੇ ਸਹੀ ਉਚਾਰਨ ਅਤੇ ਲਿਖਣ ਦੇ ਨਾਲ ਨਾਲ ਪੰਜਾਬੀ ਵਿਰਸੇ ਨੂੰ ਹੋਰ ਅਮੀਰ ਬਣਾਉਣ ਸਬੰਧੀ ਵਿਚਾਰ ਪੇਸ਼ ਕੀਤੇ ਗਏ।

Advertisements

ਇਸ ਮੌਕੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਨੁਕਤਿਆਂ ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਰਿੰਪੀ ਗਿੱਲ ਆਨਰੇਰੀ ਸਹਿ ਸੰਪਾਦਕ, ਬੁੱਧ ਸਿੰਘ ਨਡਾਲੋਂ, ਹਰਮਿੰਦਰ ਸਾਹਿਲ, ਸਗਲੀ ਰਾਮ ਸੱਗੀ, ਅਵਤਾਰ ਈਸਪੁਰੀ, ਜੋਤੀ ਨਡਾਲੋਂ, ਗੁਰਪਿੰਦਰ ਸਿੱਪੀ, ਹਰਮੇਸ਼ ਸਿੰਘ, ਰਿੰਕੂ ਮਖਸੂਸਪੁਰੀ, ਗੁਰਨੂਰ, ਤਨੀਸ਼ਾ ਹਾਜਰ ਸਨ। ਇਸ ਮੌਕੇ ਸਾਹਿਤਕਾਰ ਗੁਰਪਿੰਜਰ ਸਿੱਪੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here