ਸਿਵਲ ਹਸਪਤਾਲ ਵਿੱਚ ਸੀਨੀਅਰ ਸਿਟੀਜਨ ਨੂੰ ਓ.ਪੀ.ਡੀ. ਤੋਂ  ਲੈ ਕੇ ਵਾਰਡ ਤੱਕ ਮਿਲੇਗੀ ਵੱਖਰੀ ਸਿਹਤ ਸੁਵਿਧਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨੈਸ਼ਨਲ ਪ੍ਰੋਗਰਾਮ ਹੈਲਥ ਕੇਅਰ ਆਫ  ਐਲਡਰੀ (ਬੁਜਰਾਗਾਂ ਦੀ ਸਿਹਤ ਸੰਭਾਲ ਸੰਬੰਧੀ ਪ੍ਰੌਗਰਾਮ  ਦੀ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਵੁਸਾਰ ਜਿਲਾਂ ਸਿਖਲਾਈ ਕੇਂਦਰ ਵਿਖੇ ਡਾ ਜਸਬੀਰ ਸਿੰਘ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਸਿਖਲਾਈ ਵਰਕਾਸ਼ਾਪ ਵਿੱਚ ਜਿਲੇ ਦੇ ਵੱਖ ਵੱਖ ਪੀ. ਐਚ.ਸੀ./.ਸੀ.ਐਚ.ਸੀ. ਤੋ ਮੈਡੀਕਲ ਅਫਸਰ ਨੇ ਭਾਗ ਲਿਆ ।

Advertisements

ਇਸ ਸਿਖਲਾਈ ਵਰਕਸ਼ਾਪ ਵਿੱਚ ਹਾਜਰ ਅਧਿਕਾਰੀਆਂ ਨੂੰ ਸਬੋਧਨ ਕਰਦੇ ਹੋਏ ਸਿਵਲ ਸਜਰਨ ਡਾ ਜਸਬੀਰ ਸਿੰਘ ਨੇ ਕਿਹਾ ਇਸ  ਅਨੁਸਾਰ  ਹਸਪਤਾਲ ਪ੍ਰਸ਼ਾਸ਼ਨ ਨੂੰ  ਬੁਜਰਾਗਾਂ ਲਈ ਅਲੱਗ ਬੈਡ ਵਾਲੇ ਵਾਰਡ ਅਤੇ ਓ.ਪੀ.ਡੀ. ਰੂਮ ਦੀ ਸੁਵਿਧਾਂ ਦੇਣੀ ਹੋਵੇਗੀ । ਓ.ਪੀ.ਡੀ. ਵਿੱਚ ਡਾਕਟਰ,  ਨਰਸ ਅਤੇ ਕੌਸਲਰ ਹੋਣਗੇ । ਇਲਾਜ ਲਈ ਆਏ ਬੁਜਰਗਾਂ ਵਾਸਤੇ ਅਲੱਗ ਰਜਿਸਟਰ ਵਿੱਚ ਡਾਟਾ ਰੱਖਿਆ ਜਾਵੇਗਾ। ਹਸਪਤਾਲ ਦੇ ਮੇਨ ਗੇਟ ਤੇ ਵਹੀਲ ਚੇਅਰ ਦੇ ਨਾਲ ਇਕ ਅਟੈਡਂਟ ਵੀ ਤਾਇਨਾਤ ਰਹੇਗਾ ਜੋ  ਬੁਜਰੁਗ ਮਰੀਜਾਂ ਨੂੰ ਸਾਰੀਆਂ ਸਿਹਤ ਸੇਵਾਵਾਂ, ਟੈਸਟ ਆਦਿ ਕਰਵਾਕੇ  ਐਂਟਰੀ ਗੇਟ ਤੱਕ ਵਾਪਿਸ ਛੱਡਕੇ ਵੀ ਆਵੇਗਾ।

ਇਸ ਮੋਕੇ ਜਿਲਾਂ ਪ੍ਰੋਗਰਾਮ ਅਫਸਰ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਕਿ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰੀ  ਦੇ ਤਹਿਤ ਚੀਫ ਸੈਕਟਰੀ ਹੈਲਥ ਵੱਲੋ  ਨੋਟੀਫਕੇਸ਼ਨ ਜੋ  ਪਹਿਲਾਂ ਹੀ ਜਾਰੀ ਕੀਤੀ ਹੀ ਹੈ ਅਤੇ ਇਹ ਪ੍ਰੋਗਰਾਮ ਕਈ ਜਿਲਿਆਂ ਵਿੱਚ ਪਹਿਲਾਂ ਤੋ ਹੀ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲਾਂ ਹਸਪਤਾਲ ਵਿੱਚ ਪਹਿਲਾਂ ਹੀ ਬੁਜਰਾਗਾਂ ਲਈ ਵੱਖਰੇ ਓ.ਪੀ.ਡੀ ਕਾਉਟਰ ਅਤੇ ਜਰੂਰੀ ਟੈਸਟ ਲਈ ਉ ਪੀ.ਡੀ. ਰੂਮ ਨਿਸ਼ਚਿਤ ਕਰਨ ਦੇ ਨਾਲ ਜੈਰੀਏਟਰ ਰੂਮ ਬਣਾਕੇ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ ।

ਇਸ ਮੋਕੇ ਡਾ. ਐਸ.ਐਸ. ਚੋਹਾਨ ਨੇ ਸਿਖਆਰਥੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਸਖੇਪ ਨਾਲ ਪ੍ਰਜੈਕਟਰ ਦੁਆਰਾ ਜਾਣਕਾਰੀ ਦਿੱਤੀ। ਸਿਖਲਾਈ ਪ੍ਰੋਗਰਾਮ ਨੂੰ ਡਾ. ਸੁਦੇਸ਼ ਰਾਜਨ ਵੱਲੋ ਵੀ ਸੰਬੋਧਨ ਕੀਤਾ । ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਡਾ. ਪਵਨ ਕੁਮਾਰ, ਡਾ. ਗੁਰਦੀਪ ਕਪੂਰ, ਡੀਪੀਐਮ ਅਸ਼ਿਫ,  ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here