ਪਿੰਡ ਘੋਗਰਾਂ ਵਿਖੇ ਪੀ.ਸੀ. ਐਡ. ਪੀ.ਐਨ.  ਡੀ. ਟੀ. ਦੀ ਵਰਕਸ਼ਾਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਬੇਟਾ ਬੇਟੀ ਇਕ ਸਮਾਨ , ਬੇਟੀ ਹੈ ਘਰ ਦਾ ਸਨਮਾਨ ਪੀ. ਸੀ. ਐਡ. ਪੀ. ਐਨ. ਡੀ. ਟੀ. ਦੇ ਜਾਗਰੂਕਤਾ ਗਤੀ ਵਿਧੀਆ ਦੇ ਸਬੰਧ ਵਿੱਚ ਬਲਾਕ ਮੰਡ ਭੰਡੇਰ ਦੇ ਕਸਬਾਂ ਘੋਗਰਾਂ ਵਿਖੇ ਸਿਵਲ ਸਰਜਨ ਡਾ ਜਸਬੀਰ ਸਿੰਘ ਦੀਆਂ ਹਦਾਇਤਾ ਮੁਤਾਬਿਕ ਡਾਂ ਜੀਂ. ਐਸ. ਕਪੂਰ ਜਿਲਾਂ ਟੀਕਾਕਰਨ ਅਫਸਰ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਵਰਕਸ਼ਾਪ ਕਰਵਾਈ ਗਈ । ਇਸ ਵਰਕਸ਼ਾਪ ਵਿੱਚ ਗਰਾਮ ਪੰਚਾਇਤ ਘੋਗਰਾਂ, ਆਂਗਨਵਾੜੀ ਅਤੇ ਸਿਖਿਆ ਵਿਭਾਗ ਦਾ ਵਿਸ਼ੇਸ਼ ਸਹਿਯੋਗ ਦੇ ਮੱਦੇ ਨਜਰ ਵਰਕਸ਼ਾਪ ਦੇ ਵਿੱਚ ਵੱਡੀ ਗਿਣਤੀ ਵਿੱਚ ਹਾਜਰੀਨ ਭਾਗ ਲਿਆ । ਇਸ ਮੋਕੇ ਡਾ ਐਸ. ਪੀ. ਸਿੰਘ ਸੀਨੀਅਰ ਮੈਡੀਕਲ ਅਫਸਰ, ਸਰਪੰਚ ਤਰਲੋਚਨ ਸਿੰਘ, ਸਾਬਕਾ ਸਰਪੰਚ ਸਾਜਨ ਸਿੰਘ, ਪ੍ਰਿੰਸੀਪਲ ਅਰਸਲ ਸਿੰਘ  ਅਤੇ ਹੋਰ ਪੰਤਵੰਤੇ ਮੈਬਰਾਂ ਵੱਲੋ ਹਾਜਰੀ ਭਰੀ ਗਈ । ਹਾਜਰੀਨ ਨੂੰ ਸਬੋਧਨ ਕਰਦੇ ਹੋਏ ਡਾ. ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਪੀ. ਸੀ. ਐਡ. ਪੀ. ਐਨ. ਡੀ. ਟੀ. ਐਕਟ ਨੂੰ ਲਾਗੂ ਕਰਨ ਦਾ ਮੁੱਖ ਉਦੇਸ ਘੱਟ ਰਹੀ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ ਹੈ।

Advertisements

ਜਿਸ ਦੇ ਸਿੱਟੋ ਵਜੋ ਅੱਜ ਲਿੰਗ ਜਾਂਚ ਸਬੰਧੀ ਟੈਸਟ ਕਰਨਾ ਅਤੇ ਕਰਵਾਉਣ ਕਨੂੰਨੀ ਅਪਰਾਧ ਹੈ। ਲੜਕੀ ਦਾ ਪਰਿਵਰ ਵਿਚ ਪੈਦਾ ਹੋਣਾ ਇਕ ਸਨਮਾਨ ਦੀ ਗੱਲ ਹੈ ਕਿਉ ਜੋ ਇਕ ਲੜਕੀ ਦੇ ਪੈਦਾ ਹੋਣ ਨਾਲ ਦੋ ਪਰਿਵਾਰਾਂ ਨੂੰ ਪ੍ਰਫੁਲਤ ਕੀਤਾ ਜਾਦਾ ਹੈ । ਬੇਟੀ ਆਪਣੇ ਜੀਵਨ ਕਾਲ ਵਿੱਚ ਭੈਣ, ਦੋਸਤ, ਪਤਨੀ, ਮਾਂ,  ਦਾਦੀ, ਨਾਨੀ ਵੱਜੋ ਵੱਡਮੁਲੇ ਰੋਲ ਅਦਾ ਕਰਨੇ ਪੈਦੇ ਹਨ ਅਤੇ ਸਮਾਜ  ਇਸ ਤੋ ਬਿਨਾਂ ਅਧੂਰਾਂ ਹੈ ।
ਐਸ. ਐਮ. ਉ. ਡਾ ਐਸ. ਪੀ. ਸਿੰਘ. ਨੇ ਸੰਬੋਧਨ ਕਰਦਿਆ ਦੱਸਿਆ ਕੇ ਪੁਰਾਣੇ ਰਿਤੀ ਰਿਵਾਜਾਂ ਨੂੰ ਖਤਮ ਕਰਦੇ ਹੋਏ ਸਾਨੂੰ ਆਪਣੇ ਬੱਚਿਆਂ ਨੂੰ ਸਿਖਅਤ ਕਰਕੇ ਉਹਨਾਂ ਦਾ ਸ਼ਕਤੀਕਰਨੀ ਕੀਤਾ ਜਾਵੇ, ਤਾਂ ਜੋ ਉਦੇਸ਼ ਨਿਰਮਾਣ ਵਿੱਚ ਆਪਣਾ ਭਰਪੂਰ ਯੋਗਦਾਨ ਦੇ ਸਕਣ । ਬੇਟੀਆਂ ਅੱਜ ਸਿਖਿਅਤ ਹੋ ਕਿ ਵੱਡੇ ਵੱਡੇ ਆਹੁਦਿਆ ਤੇ ਬਿਰਾਜਮਾਨ ਹਨ ।

ਇਸ ਵਰਕਸ਼ਾਪ ਨੂੰ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ,  ਡਿਪਟੀ ਮਾਸ ਮਡੀਆ ਅਫਸਰ ਗੁਰਜੀਸ਼ ਕੋਰ , ਸਰੰਪਚ ਤਰਲੋਚਨ ਸਿੰਘ,  ਰਜੀਵ ਕੁਮਾਰ ਬੀ. ਈ. ਈ. ਅਤੇ  ਪਰਮੋਦ ਗਿੱਲ ਵੱਲੋ ਵੀ ਸੰਬੋਧਨ ਕੀਤਾ ਗਿਆ । ਸਾਬਕਾ ਸਰੰਪਚ ਸਾਜਨ ਸਿੰਘ ਵਲੋਂ ਸਟੇਜ ਸਕੱਤਰ ਵੱਜੋ ਡਿਊਟੀ ਨਿਭਾਈ ਗਈ।

LEAVE A REPLY

Please enter your comment!
Please enter your name here