ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਜੋ ਆਪਣੀ ਸਥਾਪਨਾ ਦਾ 20ਵਾਂ ਵਰਾ ਮਨਾ ਰਹੀ ਹੈ, ਦੇ ਮੈਂਬਰ ਸੰਸਥਾ ਦੇ ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਜਿਲੇ ਵਿੱਚ ਨਵਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੂੰ ਮਿਲਣ ਪਹੁੰਚੇ। ਸੰਸਥਾ ਦੇ ਮੈਂਬਰਾਂ ਨੇ ਫੁੱਲ਼ਾਂ ਦੇ ਗੁਲਦਸਤੇ ਨਾਲ ਨਵਨਿਯੁਕਤ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ।
ਸੰਸਥਾ ਦੇ ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਨੇ ਸੰਸਥਾ ਦੇ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਜੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਪਿਛਲੇ ਵੀਹ ਸਾਲਾਂ ਤੋਂ ਨੇਤਰਹੀਣ ਵਿਅਕਤੀਆਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਦਾ ਕੰਮ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਜੀ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਜਿਲਾਂ ਪ੍ਰਸ਼ਾਸਨ ਵੱਲੋ ਸੰਸਥਾ ਨੂੰ ਹਰ ਤਰਾਂ ਦਾ ਸਜਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਦੇ ਮੈਂਬਰ ਇੰਜ ਜਸਵੀਰ ਸਿੰਘ, ਰਾਕੇਸ਼ ਮੋਹਣ, ਸੁਰੇਸ਼ ਕਪਾਟੀਆ, ਸੰਤੋਸ਼ ਸੈਣੀ ਅਤੇ ਹਰਭਜਨ ਸਿੰਘ ਜੀ ਵੀ ਹਾਜਰ ਸਨ।