ਸਰਕਾਰੀ ਆਈ.ਟੀ. ਆਈ. ਲੜਕੇ ਵਿਖੇ ਪ੍ਰਧਾਨ ਮੰਤਰੀ ਕੋਸਲ ਵਿਕਾਸ ਯੋਜਨਾ ਤਹਿਤ ਸਾੱਰਟ ਟਰਮ ਕੋਰਸ ਸ਼ੁਰੂ: ਪ੍ਰਦੀਪ ਬੈਂਸ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਸਰਕਾਰੀ ਆਈ.ਟੀ. ਆਈ. ਲੜਕੇ ਪਠਾਨਕੋਟ ਵਿਖੇ ਪ੍ਰਧਾਨ ਮੰਤਰੀ ਕੋਸਲ ਵਿਕਾਸ ਯੋਜਨਾ  ਤਹਿਤ ਸਾੱਰਟ ਟਰਮ ਕੋਰਸ ਕੀਤੇ ਜਾ ਰਹੇ ਹਨ , ਇਹ ਜਾਣਕਾਰੀ ਪ੍ਰਦੀਪ ਬੈਂਸ ਜਿਲਾ ਮੈਨਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ 4 ਮਹਿਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਮੈਸਨ ਜਨਰਲ, ਕਾਰਪੇਂਟਰ, ਰੂਮ ਅਟੈਂਡਟ ਆਦਿ ਸਾਮਿਲ ਹਨ। ਉਹਨਾਂ ਦੱਸਿਆ ਕਿ ਇਹ ਕੋਰਸ ਸਰਕਾਰੀ ਆਈ.ਟੀ. ਆਈ. ਲੜਕੇ ਪਠਾਨਕੋਟ  ਵਿਖੇ ਕਰਵਾਏ ਜਾਣਗੇ ਅਤੇ ਇਨਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ , 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ 12 ਮਾਰਚ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।

Advertisements

ਉਹਨਾਂ ਦੱਸਿਆ ਕਿ  16 ਮਾਰਚ 2020 ਤੋ ਇਨਾਂ ਕੋਰਸਾਂ ਲਈ ਕਲਾਸਾਂ ਸੁਰੂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਉਪਰੋਕਤ ਕੋਰਸਾਂ ਲਈ ਵਿਦਿਆਰਥੀਆਂ ਤੋਂ ਕਿਸੇ ਤਰਾਂ ਦੀ ਫੀਸ ਨਹੀਂ ਲਈ ਜਾਵੇਗੀ, ਕੋਰਸ ਦੋਰਾਨ ਆਉਂਣ ਜਾਣ ਦਾ ਕਿਰਾਇਆ, ਵਜੀਫਾ ਅਤੇ ਕੋਰਸ ਪੂਰਾ ਹੋਣ ਉਪਰੰਤ ਸਰਕਾਰ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੁਫਤ ਕਿਤਾਬਾਂ ਅਤੇ ਵਰਦੀਆਂ ਵੀ ਵਿਦਿਆਰਥੀਆਂ ਨੂੰ ਮੂਹੇਈਆਂ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਕੋਰਸ ਪੂਰਾ ਹੋਣ ਉਪਰੰਤ ਰੁਜਗਾਰ ਪ੍ਰਾਪਤ ਕਰਵਾਉਂਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਵਧੇਰੀ ਜਾਣਕਾਰੀ ਲਈ ਆਈ. ਟੀ. ਆਈ. ਲੜਕੇ ਪਠਾਨਕੋਟ ਅਤੇ ਜਿਲਾ ਰੋਜਗਾਰ ਦਫਤਰ ਰੂਮ ਨੰਬਰ 352 ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here