ਨੈਸ਼ਨਲ ਅਰਬਨ ਲਿਵਲੀਹੁੱਡ ਮਿਸ਼ਨ ਤਹਿਤ 6 ਮਹੀਨੇ ਦਾ ਮੂਫਤ ਕੋਰਸ 20 ਤੋਂ ਸ਼ੁਰੂ: ਪ੍ਰਦੀਪ ਬੈਂਸ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੀ.ਸੀ.ਟੀ. ਸਕਿੱਲ ਸਕੂਲ ਪ੍ਰਾਈਵੇਟ ਲਿਮਟਿਡ, ਡਲਹੋਜੀ ਰੋਡ ਨੇੜੇ ਅਜੈ ਮਹਾਜਨ ਹਸਪਤਾਲ ਲਾਈਨ ਸੈਨੀ ਹਵੈਲੀ, ਪਠਾਨਕੋਟ ਵੱਲੋਂ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ  ਨੈਸ਼ਨਲ ਅਰਬਨ ਲਿਵਲੀਹੁੱਡ ਮਿਸਨ  ਅਧੀਨ 6 ਮਹੀਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰਦੀਪ ਬੈਂਸ ਜ਼ਿਲਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ।

Advertisements

ਉਨਾਂ ਦੱਸਿਆ ਕਿ ਇਸ ਵਿੱਚ ਡਾਇਰੈਟਰ ਆਫ ਫੋਟੋਗਰਾਫੀ ਦੇ ਕੋਰਸ ਸ਼ਾਮਲ ਹਨ। ਉਨਾਂ ਦੱਸਿਆ ਕਿ ਇਹ ਕੋਰਸ ਡੀ ਸੀ ਟੀ ਸਕਿੱਲ  ਸੈਟਰ, ਡਲਹੋਜੀ ਰੋਡ ਨੇੜੇ ਅਜੈ ਮਹਾਜਨ ਹਸਪਤਾਲ ਲਾਈਨ ਸੈਨੀ ਹਵੈਲੀ,  ਪਠਾਨਕੋਟ ਵਿਖੇ ਸਥਿਤ ਸਕਿੱਲ ਸੈਂਟਰ ਵਿੱਚ ਚੱਲ ਰਹੇ ਹਨ। ਇਸ ਸੈਂਟਰ ਵਿੱਚ ਇਨਾਂ ਮੂਫਤ ਕੋਰਸ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਨਾਂ ਕਿਹਾ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਤੇ ਅਧਾਰ ਕਾਰਡ ਲੈ ਕੇ  18 ਮਾਰਚ, 2020 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ 20 ਮਾਰਚ, 2020 ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।

ਉਨਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਉਣ ਅਤੇ ਜਾਉਣ ਦਾ ਖਰਚਾ ਅਤੇ ਪੋਸਟ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ  ਮਲਿਕਪੁਰ ਵਿਖੇ ਸਥਿਤ ਰੋਜ਼ਗਾਰ ਦਫ਼ਤਰ ਦੇ ਕਮਰਾ ਨੰਬਰ 352 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here