ਪੰਜਾਬ ਰੈਜੀਮੈਂਟਲ ਸੈਂਟਰ ਵਿਖੇ ਭਰਤੀ ਰੈਲੀ 8 ਤੋਂ 11 ਅਪ੍ਰੈਲ ਤੱਕ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰੈਜੀਮੈਂਟਲ ਸੈਂਟਰ ਰਾਮਗੜ ਕੈਂਟ ਝਾਰਖੰਡ ਵਿਖੇ ਯੂਨਿਟ ਹੈਡਕੁਆਰਟਰ ਕੋਟੇ (ਯੂ.ਐਚ.ਕਿਊ) ਤਹਿਤ 8 ਅਪ੍ਰੈਲ 2020 ਨੂੰ ਆਊਟ ਸਟੈਂਡਿੰਗ ਸਪੋਰਟਸ ਕੈਟਾਗਰੀ (ਨੈਸ਼ਨਲ/ਇੰਟਰ ਨੈਸ਼ਨਲ ਪੱਧਰ), 09 ਅਪ੍ਰੈਲ ਨੂੰ ਸੋਲਜਰ ਕਲਰਕ ਅਤੇ ਸੋਲਜਰ ਟਰੇਡਮੈਨ ਕੈਟਾਗਰੀ ਅਤੇ ਮਿਤੀ 11 ਅਪ੍ਰੈਲ 2020 ਨੂੰ ਸੋਲਜਰ ਜੀ.ਡੀ. ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਓਪਨ ਕੈਟਾਗਰੀ ਵਿੱਚ ਕੋਈ ਭਰਤੀ ਨਹੀਂ ਕੀਤੀ ਜਾਵੇਗੀ।

Advertisements

ਭਰਤੀ ਲਈ ਸੋਲਜਰ ਜੀ.ਡੀ. ਦੀ ਉਮਰ ਸਾਢੇ 17 ਸਾਲ ਤੋਂ 21, ਕੱਦ 170 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਸੋਲਜਰ ਕਲਰਕ ਅਤੇ ਸੋਲਜਰ ਟਰੇਡਮੈਨ ਕੈਟਾਗਰੀ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ, ਕੱਦ 162 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਸੋਲਜਰ ਕਲਰਕ ਲਈ 12ਵੀਂ 60 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 50 ਪ੍ਰਤੀਸ਼ਤ ਨੰਬਰ ਹੋਣ। ਉਹਨਾਂ ਦੱਸਿਆ ਕਿ ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚ 33 ਪ੍ਰਤੀਸ਼ਤ ਨੰਬਰ ਹੋਣ।

ਉਹਨਾਂ ਹੋਰ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕਾਂ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ।

LEAVE A REPLY

Please enter your comment!
Please enter your name here