ਪੰਜਾਬ ਰਾਜ ਵਲੋਂ ਕਰਵਾਏ ਜਾਣ ਵਾਲੇ ਪਸ਼ੂ ਮੇਲਿਆਂ ਤੇ 31 ਮਾਰਚ ਤੱਕ ਰੋਕ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ, ਤਾਂ ਜੋਂ ਮਨੁੱਖੀ ਜੀਵਨ ਸੁਰੱਖਿਅਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਰਾਜ ਦੇ ਪਸ਼ੂ ਮੇਲੇ ਮਿਤੀ 19 ਮਾਰਚ 2020 ਤੋਂ 31 ਮਾਰਚ 2020 ਤੱਕ ਜੋ ਲਗਾਏ ਜਾਣੇ ਸਨ। ਉਹਨਾਂ ਤੇ ਮੁਕੰਮਲ ਤੋਰ ਤੇ ਰੋਕ ਲਗਾਈ ਗਈ ਹੈ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਮਿਤੀ 20 ਮਾਰਚ ਤੋਂ 31 ਮਾਰਚ 2020 ਤੱਕ ਲਗਾਏ ਜਾਣ ਵਾਲੇ ਪਸ਼ੂ ਮੇਲੇ ਲਗਾਉਂਣ ਤੇ ਪੂਰਨ ਤੋਰ ਤੇ ਰੋਕ ਲਗਾਈ ਗਈ ਹੈ।

Advertisements

-ਐਸ.ਡੀ.ਐਮ. ਕੋਰਟ ਵਿਖੇ ਚੱਲ ਰਹੇ ਕੇਸਾਂ ਦੇ ਕੰਮ ਵੀ ਰਹਿਣਗੇ ਬੰਦ

ਇਕ ਹੋਰ ਹੁਕਮ ਰਾਹੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਐਸ.ਡੀ.ਐਮ. ਕੋਰਟ ਪਠਾਨਕੋਟ ਵਿੱਚ ਜਿਨਾਂ ਲੋਕਾਂ ਦੇ ਕੋਰਟ ਕੇਸ ਚਲ ਰਹੇ ਹਨ, ਉਹਨਾਂ ਸਾਰੇ ਕੇਸਾਂ ਦੇ ਕੰਮ ਕਾਰਜ ਤੇ ਮਿਤੀ 20 ਮਾਰਚ ਤੋਂ ਲੈ ਕੇ 31 ਮਾਰਚ 2020 ਤੱਕ ਰੋਕ ਲਗਾਈ ਜਾਂਦੀ ਹੈ। ਉਹਨਾਂ ਕਿਹਾ ਕਿ ਉਪਰੋਕਤ ਸਮੇਂ ਦੋਰਾਨ ਜਿਨਾਂ ਕੇਸਾਂ ਦੇ ਅੰਤਿਮ ਫੈਂਸਲੇ ਸੁਣਾਉਂਣ ਤੇ ਹਨ। ਉਹਨਾਂ ਫੈਂਸਲਿਆਂ ਨੂੰ ਸੁਣਾਇਆ ਜਾਵੇਗਾ ਅਤੇ ਬਾਕੀ ਕੋਰਟ ਕੇਸਾਂ ਤੇ ਨਿਰਧਾਰਤ ਮਿਤੀ ਤੱਕ ਰੋਕ ਲਗਾਈ ਜਾਂਦੀ ਹੈ।

LEAVE A REPLY

Please enter your comment!
Please enter your name here