‘ਹੋਮ ਡਿਲੀਵਰੀ’ ਲਈ ਚਾਹਵਾਨ 94786-40448 ਅਤੇ 94787-26345 ‘ਤੇ ਕਰਨ ਸੰਪਰਕ, ਸੰਸਥਾ/ਵਲੰਟੀਅਰ ਵੀ ਕਰ ਸਕਦੇ ਨੇ ਸੰਪਰਕ

ਹੁਸ਼ਿਆਰਪੁਰ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲ•ਾ ਵਾਸੀਆਂ ਨੂੰ ‘ਹੋਮ ਡਿਲੀਵਰੀ’ ਰਾਹੀਂ ਜ਼ਰੂਰੀ ਵਸਤਾਂ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਇਸ ਲਈ ਜਿਹੜੇ ਦੁਕਾਨਦਾਰ ਜਾਂ ਕੈਮਿਸਟ ਹੋਮ ਡਿਲੀਵਰੀ ਦੇਣ ਲਈ ਦਿਲਚਸਪੀ ਰੱਖਦੇ ਹਨ, ਉਹ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਨੰਬਰਾਂ ਤੇ ਵਟਸਐਪ ਦੀ ਸੁਵਿਧਾ ਵੀ ਹੈ, ਇਸ ਲਈ ਵਟਸਐਪ ਰਾਹੀਂ ਆਪਣਾ ਨਾਂ, ਏਰੀਆ ਦਾ ਨਾਂ ਜਿਥੇ ਹੋਮ ਡਿਲੀਵਰੀ ਕੀਤੀ ਜਾਣੀ ਹੈ ਅਤੇ ਸ਼ਨਾਖਤੀ ਪਰੂਫ ਭੇਜਿਆ ਜਾਵੇ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਸੰਸਥਾ ਜਾਂ ਵਲੰਟੀਅਰ ਹੁਸ਼ਿਆਰਪੁਰ ਸ਼ਹਿਰ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਕੇ ਜ਼ਰੂਰੀ ਵਸਤਾਂ ਜਾਂ ਦਵਾਈਆਂ ਦੀ ‘ਹੋਮ ਡਿਲੀਵਰੀ’ ਲੋੜਵੰਦਾਂ ਤੱਕ ਪਹੁੰਚਾਉਣ ਦੇ ਚਾਹਵਾਨ ਹਨ, ਤਾਂ ਉਹ ਵੀ ਇਨ•ਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here