56 ਸ਼ੱਕੀ ਵਿਅਕਤਾਂ ਵਿਚੋਂ 12 ਦੀ ਰਿਪੋਰਟ ਹੋਈ ਪ੍ਰਾਪਤ, 2 ਪੋਜਟਿਵ: ਸਿਵਲ ਸਰਜਨ

ਹੁਸਿਆਰਪੁਰ। ਪਿਛਲੇ ਦਿਨੀਂ ਪਿੰਡ ਮੋਰਾਂਵਾਲੀ ਦੇ ਕੋਰੋਨਾ ਵਾਇਰਸ ਪੋਜਟਿਵ ਵਿਆਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਵਿੱਚੋ 19 ਵਿਆਕਤੀ ਸਿਵਲ ਹਸਪਤਾਲ ਦੇ ਆਸੋਲੇਲ਼ਨ ਵਾਰਡ ਵਿੱਚ ਜੇਰੇ ਇਲਾਜ ਹਨ, ਜਿਨ•ਾਂ ਦੇ ਸੈਪਲ ਲੇ ਕੇ ਜਾਂਚ ਲਈ ਚੰਡੀਗ•ੜ ਭੇਜ ਦਿੱਤੇ ਗਏ ਹਨ। ਜਿਲੇ ਵਿੱਚ ਹੁਣ ਤੱਕ 56 ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਸੈਪਲ ਲੈ ਗਏ ਹਨ। ਜਿਨਾਂ ਵਿਚੋਂ 12 ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ ਅਤੇ 2 ਪੋਜਟਿਵ ਪਾਏ ਗਏ ਹਨ।

Advertisements

ਮੋਰਾਂਵਾਲੀ ਦੇ ਪਹਿਲਾਂ ਪੋਜਟਿਵ ਵਿਅਕਤੀ ਦੇ ਪਰਿਵਾਰ ਮੈਂਬਰ ਦੀ ਰਿਪੋਰਟ ਪੋਜਟਿਵ ਆਈ ਹੈ ਤੇ ਇਹ ਹਰਭਜਨ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਜਿਸ ਦੀ ਉਮਰ 31 ਸਾਲ ਹੈ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਮੋਰਾਂਵਾਲੀ ਪਿੰਡ ਜਾ ਕੇ ਸਪੰਰਕ ਵਾਲੇ ਪਰਿਵਾਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿਵਲ ਸਰਜਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸੀ ।

ਇਸ ਮੌਕੇ ਉਹਨਾਂ ਜਿਲੇ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰੀ ਦੀਆਂ ਹਦਾਇਤਾ ਮੁਤਾਬਿਕ ਸਮੂਹ ਨਾਗਰਿਕਾ ਨੂੰ ਆਪਣੇ ਘਰ ਦੇ ਅੰਦਰ ਰਹਿ ਕਿ ਇਸ ਬਿਮਾਰੀ ਦੀ ਕੜੀ ਨੂੰ ਤੋੜਨ ਵਿੱਚ ਆਪਣਾ ਯੋਗਦਾਨ ਦੇਣਾ ਚਹੀਦਾ ਹੈ ਅਤੇ ਪ੍ਰਸ਼ਾਸਨ ਵੱਲੋ ਲਗਾਇਆ ਗਿਆ ਲਾਕਡਾਊਨ ਦੀ ਪੂਰੀ ਤਰਾਂ ਪਲਾਣਾ ਕੀਤੀ ਜਾਵੇ ।  

LEAVE A REPLY

Please enter your comment!
Please enter your name here