ਪੈਸਿਆਂ ਦਾ ਲੈਣ ਦੇਣ ਕਰਨ ਲਈ 2 ਦਿਨਾਂ ਦੇ ਨਿਰਧਾਰਿਤ ਸਮੇਂ ਲਈ ਬੈਂਕਾਂ ਓਪਨ: ਖਹਿਰਾ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ ਕਰਫਿਓ ਲਾਗੂ ਕੀਤਾ ਗਿਆ ਹੈ ਤਾਂ ਜੋ ਸੋਸ਼ਲ ਡਿਸਟੈਂਸ ਬਣਾ ਕੇ ਕਰੋਨਾ ਵਾਈਰਸ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਜਿਸ ਦੇ ਚਲਦਿਆਂ ਅੱਜ 30 ਮਾਰਚ ਨੂੰ ਜਿਲਾ ਪਾਨਕੋਟ ਅਧੀਨ ਆਉਂਦੀਆਂ ਹਰੇਕ ਬੈਂਕ ਦੀਆਂ ਸਾਖਾਵਾਂ ਨੂੰ ਨਿਰਧਾਰਤ ਸਮੇਂ ਲਈ ਖੋਲਿਆ ਗਿਆ ਅਤੇ ਸੋਸਲ ਡਿਸਟੈਂਸ ਵੀ ਬਣਾ ਕੇ ਰੱਖਿਆ ਗਿਆ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਇਹ ਸਾਰਾ ਕਾਰਜ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੀ ਨਿਗਰਾਨੀ ਵਿੱਚ ਕੀਤਾ ਜਾ ਰਿਹਾ ਹੈ।

Advertisements

-ਬੈਂਕ ਵਿੱਚ ਪਹੁੰਚ ਰਹੇ ਲੋਕਾਂ ਵਿੱਚ ਬਣਾਈ ਰੱਖਿਆ ਸੋਸ਼ਲ ਡਿਸਟੈਂਸ

ਉਹਨਾਂ ਦੱਸਿਆ ਕਿ 30 ਅਤੇ 31 ਮਾਰਚ ਨੂੰ ਲੋਕਾਂ ਨੂੰ ਬੈਂਕ ਸੇਵਾਵਾਂ ਮੁਹਈਆਂ ਕਰਵਾਉਂਣ ਲਈ ਜਿਲਾ ਪਠਾਨਕੋਟ ਦੇ ਬੈਂਕ ਅੱਜ 30 ਮਾਰਚ ਨੂੰ ਸਵੇਰੇ 10 ਤੋਂ ਸਾਮ 5 ਵਜੇ ਤੱਕ ਖੋਲੇ ਗਏ। ਉਨਾਂ ਦੱਸਿਆ ਕਿ ਬੇਕਿੰਗ ਟਾਈਮ ਦੀ ਵਿਵਸਥਾ ਕੀਤੀ ਗਈ ਹੈ ਕਿ ਆਮ ਜਨਤਾ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਪੈਸੇਆਂ ਦਾ ਲੇਣ ਦੇਣ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸੇ ਹੀ ਤਰਾਂ ਟੈਕਸ ਜਮਾ ਕਰਵਾਉਂਣ ਜੀ.ਐਸ.ਟੀ., ਐਕਸਾਈਜ ਆਦਿ ਕਾਰਜਾਂ ਲਈ ਸਮਾਂ 10 ਤੋਂ 5 ਵਜੇ ਤੱਕ ਰੱਖਿਆ ਗਿਆ ਹੈ।

ਉਹਨਾਂ ਕਿਹਾ ਕਿ 31 ਮਾਰਚ ਨੂੰ ਵੀ ਇਸੇ ਹੀ ਤਰਾਂ ਬੈਂਕਾਂ ਵਿੱਚ ਕਰੰਸੀ ਦਾ ਲੈਣ ਦੇਣ ਜਾਰੀ ਰਹੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਦੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਜਰੂਰੀ ਕਾਰਜ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਕਿਸੇ ਵੀ ਕਾਰਜ ਲਈ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ। 

LEAVE A REPLY

Please enter your comment!
Please enter your name here