ਕੋਰੋਨਾ ਤੋਂ ਜਾਗਰੂਕ ਕਰਨ ਲਈ ਜੇਲ ਵਿਖੇ ਲਗਾਇਆ ਕੈਂਪ, ਕੈਦੀਆਂ ਤੇ ਮੁਲਾਜਮਾਂ ਦੀ ਕੀਤੀ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਨੂੰ ਸਾਰਿਆ ਨੂੰ ਆਪਣੇ ਆਸ-ਪਾਸ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਜਿਹੀ ਸਥਿਤੀ ਪੈਦਾ ਨਾ ਹੋਵੇ ਕਿ ਸਾਨੂੰ ਗੰਭੀਰ ਨਤੀਜੇ ਭੁਗਤਨੇ ਪੈਣ।

Advertisements

ਕਰੋਨਾਂ ਵਾਈਰਸ ਤੋਂ ਬਚਾਅ ਲਈ ਸਬ ਜੇਲ ਪਠਾਨਕੋਟ ਵਿਖੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜਿਸ ਅਧੀਨ ਅੱਜ ਇੱਕ ਮੈਡੀਕਲ ਅਤੇ ਜਾਗਰੂਕਤਾ ਕੈਂਪ ਲਗਾ ਕੇ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਦਾ ਮੈਡੀਕਲ ਵੀ ਕਰਵਾਇਆ ਗਿਆ। ਇਹ ਜਾਣਕਾਰੀ ਜੀਵਨ ਠਾਕੁਰ ਜੇਲ ਸੁਪਰੀਡੇਂਟ ਸਬ ਜੇਲ ਪਠਾਨਕੋਟ ਨੇ ਦਿੱਤੀ।

ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਦੇ ਆਦੇਸਾਂ ਅਨੁਸਾਰ ਅੱਜ ਆਈ.ਆਰ.ਬੀ. ਵੱਲੋਂ ਸਪੈਸਲ ਕੈਂਪ ਜੇਲ ਅੰਦਰ ਲਗਾਇਆ ਗਿਆ ਅਤੇ ਜੇਲ ਵਿੱਚ ਬੰਦ 192 ਕੈਦੀ ਅਤੇ ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਦੋਰਾਨ ਜੇਲ ਗਾਰਦ ਅਤੇ ਅਧਿਕਾਰੀਆਂ ਦਾ ਵੀ ਚੈਕਅੱਪ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕਿਸੇ ਵੀ ਕੈਦੀ ਜਾ ਹਵਾਲਾਤੀ ਵਿੱਚ ਕਰੋਨਾਂ ਬੀਮਾਰੀ ਦੇ ਕਿਸੇ ਵੀ ਤਰਾਂ ਦੇ ਲੱਛਣ ਨਹੀਂ ਪਾਏ ਗਏ ਹਨ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰਿਆ ਨੂੰ ਸਾਫ ਸਫਾਈ ਰੱਖਣ ਦੇ ਲਈ ਪ੍ਰੇਰਿਕ ਵੀ ਕੀਤਾ ਗਿਆ।

LEAVE A REPLY

Please enter your comment!
Please enter your name here