ਡਿਪਟੀ ਕਮਿਸ਼ਨਰ ਨੇ ਕੋਰੋਨਾ ਸੰਬੰਧੀ ਟੈਸਟ ਕਰਨ ਵਾਲੀ ਮਾਈਕਰੋਬਾਇਲੋਜਿਸਟ ਟੀਮ ਨੂੰ ਸ਼ਾਬਾਸ਼ੀ ਦੇ ਕੇ ਵਧਾਇਆ ਹੌਂਸਲਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕਰਮਚਾਰੀ ਪੂਰੀ ਤਨਦੇਹੀ ਨਾਲ ਕੋਰੋਨਾ ਵਾਇਰਸ ਨੂੰ ਠੱਲ ਪਾਉਣ ਦੀਆ ਕੋਸ਼ਿਸਾ ਵਿੱਚ ਰੁਜੇ ਹੋਏ ਹਨ। ਕੋਰੋਨਾ ਪੀੜਤ ਦੀ ਪਹਿਚਾਣ ਤੇ ਇਲਾਜ ਵਿੱਚੋ ਸਭ ਤੋ ਮਹੱਤਵਪੂਰਨ ਪਹਿਲਾਂ ਕਦਮ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਜਾਣਾ ਹੈ ਜੋ ਕਿ ਭਾਰੀ ਖਤਰੇ ਵਾਲੇ ਇਸ  ਕੰਮ ਨੂੰ ਆਪਣੀ ਜਾਨ ਦੀ ਪ੍ਰਭਾਵ ਨਾ ਕਰਦਿਆ ਅਜਾਮ ਦੇ ਰਹੀ ਸਿਵਲ ਹਸਪਤਾਲ ਦੀ ਜਿਲਾਂ ਮਾਈਕਰੋਬਾਇਲੋਜਿਸਟ ਡਾ. ਮਨੂ ਚੋਪੜਾ ਤੇ ਉਸ ਦੀ ਟੀਮ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਵੱਲੋ ਸ਼ਾਬਾਸੀ ਦੇ ਕਿ ਹੋਸਲਾ ਵਧਾਈ ਕੀਤੀ ਗਈ,   ਉਹਨਾਂ ਕਿਹਾ ਕਿ ਅਜਿਹੇ ਕਰਮਚਾਰੀ ਸਭਨਾ ਲਈ ਪ੍ਰੈਰਨਾ ਦੇ ਸਰੋਤ ਹੁੰਦੇ ਹਨ। ਉਹਨਾਂ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਵੱਲੋ ਦਿੱਤੀ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ।

Advertisements

ਅੱਜ ਵਿਸ਼ਵ ਸਿਹਤ ਦਿਵਸ ਮੋਕੇ ਉਹਨਾਂ  ਕੋਰੋਨਾ ਵਾਇਰਸ ਦੀ ਰੋਕਥਾਮ ਵਿੱਚ ਸਮੱਰਪਿਤ ਭਾਵਨਾ ਨਾਲ ਲੱਗੇ ਹੋਏ ਡਾਕਟਰ, ਸਟਾਫ ਨਰਸ, ਪੈਰਾਮੈਡੀਕਲ ਸਟਾਫ,  ਸਫਾਈ ਸੇਵਾਕਾਂ ,ਤੇ ਐਟੀਲਾਵਰਾ ਸਕੀਮ ਅਤੇ ਹੋਰ ਦੂਸਰੇ ਸਟਾਫ ਦਾ ਮਨੋਬਲ ਵਧਾਉਣ ਲਈ ਅੱਜ ਡਿਪਟੀ ਕਮਿਸ਼ਨਰ ਮੈਡਮ ਅਪਨੀਤ ਰਿਆਤ ਵੱਲੋ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ਅਤੇ ਮਾਈਕਰੋਲੈਬ ਦਾ ਦੋਰਾ ਕੀਤਾ ਵਰਤਮਾਨ ਹਲਾਤਾ ਦਾ ਜਾਇਜਾ ਲਿਆ । ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਨੋਡਲ ਅਫਸਰ ਡਾ ਸ਼ਲੇਸ਼ ਕੁਮਾਰ  ਹਾਜਰ ਸਨ ।

ਇਸ ਮੋਕੇ ਡਿਪਟੀ ਕਮਿਸ਼ਨਰ ਵੱਲੋ ਆਈਸੋਲੇਸ਼ਨ ਵਾਰਡ  ਐਮਰਜੈਸੀ ਤੇ ਪੀ ਪੀ ਯੂਨਿਟ ਤੇ ਦੋਰਾ ਕੀਤਾ ਤੇ ਮਰੀਜਾਂ ਦਾ ਹਾਲ ਚਾਲ ਵੀ ਪੁਛਿਆ । ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਹੁਸ਼ਿਆਰਪੁਰ ਸਿਵਲ ਹਸਪਤਾਲ ਦੀ ਮਾਇਕੋਬਾਇਲੋਜੀ ਲੈਬ ਪਹਿਲੇ ਨੰਬਰ ਤੇ  ਸਿਹਤ ਵਿਭਾਗ ਦੇ ਦਰਜਾਚਾਰ ਕਰਮਚਾਰੀ ਆਸੋਲੇਸ਼ਨ ਵਾਰਡ ਵਿੱਚ ਰੋਜਾਨਾ ਸੇਵੇਰੇ ਸ਼ਾਮ ਸਪਰੇਅ ਕਰਦੇ ਹਨ ਤੇ ਹਰ ਵੇਲੇ ਤਾਇਨਤ ਪੈਰਾਮੈਡੀਕਲ ਸਟਾਫ ਅਤੇ ਡਾਕਟਰਕੋਰੋਨਾ ਪੀੜਤ ਮਰੀਜਾਂ ਦੀ ਦੇਖ ਭਾਲ ਵਿੱਚ ਤੈਨਾਤ ਰਹਿੰਦੇ ਹਨ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

LEAVE A REPLY

Please enter your comment!
Please enter your name here