
ਅਨੰਦਪੁਰ ਨਿਵਾਸੀ ਰਾਜ ਕੁਮਾਰ ਦੀ ਪਹਿਲੇ ਤੇ ਰਾਜ ਰਾਣੀ ਦੀ ਨੂਹ ਪਰਵੀਨ ਦੀ ਦੂਸਰੇ ਫੇਜ ਦੀ ਸੈਂਪਲਿੰਗ ਰਿਪੋਰਟ ਪਾਜੀਟਿਵ

ਪਠਾਨਕੋਟ(ਦ ਸਟੈਲਰ ਨਿਊਜ਼)। ਕਰੀਬ ਦੋ ਦਿਨ ਪਹਿਲਾ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਦੇ 6 ਮਰੀਜਾਂ ਦੀ ਪਹਿਲੀ ਸੈਂਪਲਿੰਗ ਰਿਪੋਰਟ ਨੈਗੇਟਿਵ ਆਈ ਸੀ ਅਤੇ ਸਿਹਤ ਵਿਭਾਗ ਵੱਲੋਂ ਦੂਸਰੇ ਫੇਜ ਦੀ ਸੈਂਪਲਿੰਗ ਲਈ ਇਨਾਂ ਲੋਕਾਂ ਦੀ ਸੈਂਪਲਿੰਗ ਭੇਜੀ ਗਈ ਸੀ। ਉਪਰੋਕਤ 6 ਲੋਕਾਂ ਵਿੱਚੋਂ ਕਰੋਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਇੱਕ ਦੀ ਕਰੋਨਾ ਪਾਜੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਰਾਜ ਰਾਣੀ ਦੇ 5 ਪਰਿਵਾਰਿਕ ਮੈਂਬਰਾਂ ਦੀ ਸੈਕੰਡ ਫੇਜ ਦੀ ਰਿਪੋਰਟ ਨੈਗੇਟਿਵ ਆਉਂਣ ਤੇ ਇਨ•ਾਂ 5 ਲੋਕਾਂ ਨੂੰ ਸਿਵਲ ਹਸਪਤਾਲ ਤੋਂ ਉਹਨਾਂ ਦੇ ਘਰਾਂ ਦੇ ਲਈ ਰਵਾਨਾ ਕੀਤਾ। ਇਸ ਮੋਕੇ ਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਠੀਕ ਹੋਏ ਲੋਕਾਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ ਤੋਰ ਤੇ ਹਾਜ਼ਰ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਾਰਿਆਂ ਨੂੰ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ ਅਤੇ ਆਈਸੋਲੇਟ ਵਿੱਜ ਕੰਮ ਕਰ ਰਹੇ ਸਟਾਫ ਦੇ ਕੰਮ ਦੀ ਵੀ ਪ੍ਰਸੰਸਾ ਕੀਤੀ।
ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੋਰਾਨ ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ 75 ਸਾਲ ਦੀ ਬਜੂਰਗ ਮਹਿਲਾ ਰਾਜ ਰਾਣੀ ਕਰੋਨਾ ਪਾਜੀਟਿਵ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਅਤੇ ਜਿਲਾ ਪ੍ਰਸਾਸਨ ਵੱਲੋਂ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੀ ਸੈਂਪਲਿੰਗ ਕਰਵਾਈ ਗਈ, ਜਿਨਾਂ ਵਿੱਚੋਂ ਜੋ ਲੋਕ ਕਰੋਨਾ ਪਾਜੀਟਿਵ ਸਨ ਉਨਾਂ ਨੂੰ ਸਿਵਲ ਹਸਪਤਾਲ ਵਿੱਚ ਕੋਰਿਨਟਾਈਨ ਕਰਕੇ ਆਈਸੋਲੇਟ ਕੀਤਾ ਗਿਆ ਸੀ। ਇਨਾ ਪਰਿਵਾਰਿਕ ਮੈਂਬਰਾਂ ਦਾ ਕੋਰਿਨਟਾਈਮ ਪੂਰਾ ਹੋਣ ਤੋਂ ਬਾਅਦ ਪਹਿਲੇ ਫੇਜ ਦੀ ਸੈਂਪਲਿੰਗ ਵਿੱਚ 6 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪਰ ਦੂਸਰੇ ਫੇਜ ਦੀ ਸੈਂਪਲਿੰਗ ਵਿੱਚ ਇੱਕ ਪਰਿਵਾਰਿਕ ਮੈਂਬਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।
ਅੱਜ ਸਿਹਤ ਵਿਭਾਗ ਵੱਲੋਂ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੇ ਪਤੀ ਪ੍ਰੇਮ ਪਾਲ, ਪੋਤਾ ਰਿਸਵ (23), ਨੂਹ ਜੋਤੀ (34), ਪੋਤੇ ਦੀ ਸੱਸ ਪ੍ਰੋਮਿਲਾ ਸਰਮਾ (50) ਅਤੇ ਬੇਟਾ ਸੁਰੇਸ (54) ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਉਂਣ ਤੇ ਘਰ ਭੇਜਿਆ ਗਿਆ ਹੈ, ਜਦਕਿ ਰਾਜ ਰਾਣੀ ਦੀ ਨੂਹ ਪਰਵੀਨ (53) ਜਿਸ ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਜਿਸ ਨੂੰ ਅਜੇ ਆਈਸੋਲੇਟ ਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੰਦਪੁਰ ਰੜ•ਾਂ ਨਿਵਾਸੀ ਰਾਜ ਕੁਮਾਰ ਜਿਸ ਦੀ ਵੀ ਕਰੋਨਾ ਰਿਪੋਰਟ ਪਾਜੀਟਿਵ ਆਈ ਸੀ ਕੋਰਿਨਟਾਈਮ ਸਮਾਂ ਪੂਰਾ ਹੋਣ ਤੇ ਪਹਿਲੇ ਫੇਜ ਦੀ ਸੈਂਪਲਿੰਗ ਕੀਤੀ ਗਈ, ਜਿਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ । ਐਸ.ਐਮ.ਓ. ਪਠਾਨਕੋਟ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨਾਂ ਲੋਕਾਂ ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਹਨਾਂ ਦੀ ਕੂਝ ਦਿਨਾਂ ਬਾਅਦ ਫਿਰ ਤੋਂ ਰੀਸੈਂਪਲਿੰਗ ਕੀਤੀ ਜਾਵੇਗੀ।












