ਪੰਜਾਬ ਵਿੱਚ ਫਸੇ ਲੋਕਾਂ ਦੇ ਆਪਣੇ ਰਾਜ ਜਾਣ ਸਬੰਧੀ ਡਾਟਾ ਤਿਆਰ, ਮੈਡੀਕਲ ਕਰ ਜਲਦ ਕੀਤਾ ਜਾਵੇਗਾ ਰਵਾਨਾ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕੀਤੇ ਗਿਆ ਹੈ ਜਿਸ ਅਧੀਨ ਜਿਲਾ ਪਠਾਨਕੋਟ ਵਿੱਚ ਵੀ ਲੈਬਰ ਵਿਭਾਗ ਨੂੰ ਆਦੇਸ ਜਾਰੀ ਕੀਤੇ ਗਏ ਸਨ ਕਿ ਜਿਲਾ ਪਠਾਨਕੋਟ ਵਿੱਚ ਬਾਹਰੀ ਸੂਬਿਆਂ ਤੋਂ ਰਹਿ ਰਹੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਜੋ ਕਰੀਬ 2373 ਲੋਕ ਹਨ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਹਰੇਕ ਵਿਅਕਤੀ ਦਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਕਰਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਐਫ ਸਰਟੀਫਿਕੇਟ ਇਨਾਂ ਨੂੰ ਦਿੱਤਾ ਜਾਵੇਗਾ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਟੇਟ ਕੋਵਿਡ-19 ਕੰਟਰੋਲ ਰੂਮ, ਚੰਡੀਗੜ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੋਣ ਕਾਰਨ ਜੇਕਰ ਕਿਸੇ ਵਿਅਕਤੀ ਵਲੋਂ ਜ਼ਿਲਾ ਪਠਾਨਕੋਟ ਤੋਂ ਆਪਣੇ ਹੋਮ ਸਟੇਟ ਵਿਚ ਜਾਣਾ ਹੈ ਤਾਂ ਉਸ ਵਿਅਕਤੀ ਵਲੋਂ ਪੰਜਾਬ ਸਰਕਾਰ ਦੀ ਵੈਬਸਾਈਟ www.covidhelp.punjab.gov.in ‘ਤੇ ਬੀਤੀ ਰਾਤ ਨੂੰ ਸ਼ੁਰੂ ਹੋ ਗਈ ਹੈ ਅਤੇ ਚਾਹਵਾਨ ਅਪਲਾਈ ਕਰ ਸਕਦੇ ਹਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਕੂਝ ਅਧਿਕਾਰੀਆਂ ਦੇ ਮੋਬਾਇਲ ਨੰਬਰ ਅਤੇ ਜਿਲਾ ਪਠਾਨਕੋਟ ਵਿੱਚ ਟ੍ਰੋਲਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਸੀ ਜਿਸ ਅਧੀਨ ਕਰੀਬ 2373 ਲੋਕ ਸਾਹਮਣੇ ਆਏ ਹਨ ਜੋ ਬਾਹਰੀ ਸੂਬਿਆਂ ਤੋਂ ਹਨ ਅਤੇ ਜਿਲਾ ਪਠਾਨਕੋਟ ਵਿੱਚ ਕੰਮ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਇਨਾਂ ਵਿੱਚੋਂ ਜੰਮੂ ਕਸ਼ਮੀਰ-183, ਹਿਮਾਚਲ ਪ੍ਰਦੇਸ਼–135, ਚੰਗੀਗੜ-3, ਉੱਤਰਾਖੰਡ-25, ਹਰਿਆਣਾ-22, ਦਿੱਲੀ-42, ਰਾਜਸਥਾਨ-43, ਉੱਤਰ ਪ੍ਰਦੇਸ਼-492, ਬਿਹਾਰ-556, ਆਸਾਮ-44, ਵੈਸਟ ਬੰਗਾਲ-92, ਝਾੜਖੰਡ-134, ਉੜੀਸਾ-83, ਮੱਧਪ੍ਰਦੇਸ਼-299, ਛੱਤੀਸਗੜ-106, ਗੁਜਰਾਤ-54, ਮਹਾਰਾਸ਼ਟਰਾ-51, ਆਂਦਰਾ ਪ੍ਰਦੇਸ਼-3, ਕੇਰਲਾ-5 ਅਤੇ ਤਾਮਿਲਨਾਡੂ-1 ਵਿਅਕਤੀ ਦੀ ਸੂਚੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਦੋਰਾਨ ਇਨਾ ਲੋਕਾਂ ਦੀ ਆਪਣੇ ਸੂਬਿਆਂ ਵਿੱਚ ਵਾਪਿਸ ਜਾਣ ਦੀ ਵਿਵਸਥਾ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾ ਪ੍ਰਦੇਸ਼ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਨਾਂ ਲੋਕਾਂ ਦਾ ਮੈਡੀਕਲ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਹ ਲੋਕ 23 ਮਾਰਚ 2020 ਤੋਂ ਜਿਲਾ ਪਠਾਨਕੋਟ ਵਿੱਚ ਹੀ ਰਹਿ ਰਹੇ ਸਨ, ਕਰਫਿਓ ਦੇ ਚਲਦਿਆਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਆਪਣੇ ਘਰਾਂ ਨੂੰ ਵਾਪਿਸ ਜਾਣਾ ਚਾਹੁੰਦੇ ਹਨ, ਉੱਥੇ ਹੀ ਦੂਸਰੇ ਪਾਸੇ ਇਨਾਂ ਲੋਕਾਂ ਵੱਲੋਂ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here