ਵਿਧਾਇਕ ਅਮਿਤ ਦੇ ਯਤਨਾਂ ਸਦਕਾ ਸਰਕਾਰੀ ਸਕੂਲ ਲਮੀਨੀ ਬਣਿਆ ਕੋ-ਐਡ, ਲੜਕੀਆਂ ਵੀ ਲੈ ਸਕਣਗੀਆਂ ਦਾਖਲਾ

ਪਠਾਨਕੋਟ(ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੱਤਰ ਜਾਰੀ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਨੂੰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦਾ ਸਕੂਲ ਵੀ ਬਣਾ ਦਿੱਤਾ ਗਿਆ ਹੈ। ਵਿਭਾਗੀ ਪੱਤਰ ਜਾਰੀ ਹੋਣ ਨਾਲ ਇਸ ਸਕੂਲ ਵਿੱਚ ਲੜਕੀਆਂ ਦਾ ਦਾਖਲੇ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਵਰਨਣਯੋਗ ਹੈ ਕਿ ਇਸ ਸਕੂਲ ਨੂੰ ਲੜਕਿਆਂ ਅਤੇ ਲੜਕੀਆਂ ਦਾ ਸਾਂਝਾ ਸਕੂਲ ਬਣਾਉਣ ਦੀ ਲੋਕਾਂ ਦੀ ਚਿਰੋਕਣੀ ਮੰਗ ਨੂੰ ਹਲਕਾ ਵਿਧਾਇਕ ਅਮਿਤ ਵਿੱਜ ਨੇ ਤਰਜ਼ੀਹੀ ਤੌਰ ‘ਤੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ। ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਇੰਜੀ ਸੰਜੀਵ ਗੌਤਮ ਅਤੇ ਉਪ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਵੱਲੋ ਲੌੜੀਂਦੀ ਲਿਖਤੀ ਕਾਰਵਾਈ ਉਪਰੰਤ ਉੱਚ ਅਧਿਕਾਰੀਆਂ ਨੇ ਇਸ ਸਕੂਲ ਨੂੰ ਲੜਕਿਆਂ ਅਤੇ ਲੜਕੀਆਂ ਦੋਵਾਂ ਦੇ ਦਾਖਲਿਆਂ ਲਈ ਪ੍ਰਵਾਨ ਕਰ ਲਿਆ ਹੈ।

Advertisements

ਹਲਕਾ ਵਿਧਾਇਕ ਅਮਿਤ ਵਿੱਜ,  ਜਿਲ•ਾ ਸਿੱਖਿਆ ਅਫਸਰ ਸੰਜੀਵ ਗੌਤਮ ਅਤੇ ਉਪ ਜਿਲਾ ਸਿੱਖਿਆ ਅਫਸਰ ਰਾਜੇਸਵਰ ਸਲਾਰੀਆ ਨੇ ਕਿਹਾ ਕਿ ਹੁਣ ਮਾਪਿਆਂ ਨੂੰ ਆਪਣੀਆਂ ਬੱਚੀਆਂ ਦੀ ਪੜਾਈ ਲਈ ਦੂਰ ਦੁਰਾਡੇ ਦੇ ਸਕੂਲਾਂ ਵਿੱਚ ਜਾਣ ਦੀ ਜਰੂਰਤ ਨਹੀਂ ਹੈ। ਉਹਨਾਂ ਮਾਪਿਆਂ ਨੂੰ ਆਪਣੀਆਂ ਬੱਚੀਆਂ ਦਾ ਦਾਖਲਾ ਇਸ ਸਕੂਲ ਵਿੱਚ ਕੋਰੋਨਾ ਕਾਰਨ ਲੱਗੀਆਂ ਹੋਈਆਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਨਲਾਈਨ ਤਰੀਕੇ ਰਾਹੀਂ ਕਰਵਾਉਣ ਦੀ ਅਪੀਲ ਕੀਤੀ। ਹਲਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਲਈ ਲੋੜੀਂਦੀਆਂ ਸਹੂਲਤਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਕੂਲ ਨੂੰ ਸਮਾਰਟ ਬਣਾਕੇ ਖੇਤਰ ਦੀ ਨੰਬਰ ਇੱਕ ਵਿੱਦਿਅਕ ਸੰਸਥਾ ਬਣਾਇਆ ਜਾਵੇਗਾ।

ਸਕੂਲ ਪ੍ਰਿੰਸੀਪਲ ਮੋਨਿਕਾ ਵਿਜੇਨ ਨੇ ਸਕੂਲ ਨੂੰ ਕੋ-ਐੱਡ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ,  ਹਲਕਾ ਵਿਧਾਇਕ ਅਮਿਤ ਵਿੱਜ ਅਤੇ ਜਿਲਾ ਸਿੱਖਿਆ ਅਫਸਰ ਪਠਾਨਕੋਟ ਇੰਜੀ ਸੰਜੀਵ ਗੌਤਮ ਸਮੇਤ ਸਮੂਹ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਦਾ ਦਾਖਲਾ ਲਮੀਨੀ ਸਕੂਲ ਵਿੱਚ ਕਰਵਾਉਣ। ਇਸ ਲਈ ਉਹ ਸਕੂਲ ਦੇ ਕਿਸੇ ਵੀ ਅਧਿਆਪਕ ਨਾਲ ਜਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here