ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾ ਹੋਵੇਗਾ ਦੁਕਾਨਾਂ ਖੁੱਲਣ ਦਾ ਸਮਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕੀਤੇ ਹਨ ਕਿ ਕਰੋਨਾ ਵਾਇਰਸ ਦੇ ਸੰਕਰਮਣ ਦੀ ਲੜੀ ਤੋੜਣ ਲਈ ਸੀ.ਆਰ.ਪੀ.ਸੀ 1973 ਦੀ ਧਾਰਾ 144 ਅਧੀਨ ਜਿਲਾ ਪਠਾਨਕੋਟ ਅੰਦਰ 23 ਮਾਰਚ, 2020 ਨੂੰ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ।

Advertisements

ਉਹਨਾਂ ਕਿਹਾ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਦੇ ਸਨਮੁੱਖ ਜਿਲਾ ਪਠਾਨਕੋਟ ਅੰਦਰ ਦੁਕਾਨਾਂ ਦੇ ਖੁੱਲਣ ਸਬੰਧੀ ਇਸ ਦਫਤਰ ਵਲੋਂ 5 ਮਈ 2020 ਰਾਹੀਂ ਜਾਰੀ ਕੀਤੇ ਗਏ ਸਨ, ਦੇ ਪੈਰਾ ਨੰ: (2) ਵਿੱਚ ਜਿਥੇ ਦੁਕਾਨਾਂ ਦੇ ਖੁਲੱਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਾ ਕੀਤਾ ਗਿਆ ਸੀ, ਉਹ ਸਬੰਧੀ ਹੁਣ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਚੰਡੀਗੜ ਵਲੋਂ ਜਾਰੀ ਹੋਈਆਂ ਹਦਾਇਤਾਂ ਦੇ ਸਨਮੁੱਖ ਜਿਲਾ ਪਠਾਨਕੋਟ ਅੰਦਰ ਦੁਕਾਨਾਂ ਦੇ ਖੁੱਲਣ ਦਾ ਸਮਾਂ ਹੇਠ ਸਵੇਰੇ 07:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਦਾ ਹੋਵੇਗਾ।

ਇਸ ਤੋਂ ਇਲਾਵਾਂ ਬੈਂਕਾਂ ਦੇ ਖੁੱਲਣ ਦਾ ਸਮਾਂ (6or Public dealing) ਉਸੇ ਤਰਾਂ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਦਾ ਹੋਵੇਗਾ। Non-public 4ealing ਕੰਮਾਂ ਲਈ ਬੈਂਕ ਦੁਪਹਿਰ 01:00 ਵਜੇ ਤੋਂ ਸ਼ਾਮ 04:00 ਵਜੇ ਤੱਕ ਖੁਲੇ ਰਹਿਣਗੇ। ਇਸ ਤੋਂ ਇਲਾਵਾ ਬਾਕੀ ਸਾਰੀਆਂ ਸ਼ਰਤਾਂ ਇਸ ਦਫਤਰ ਵਲੋਂ ਪਹਿਲਾਂ ਉਕਤ ਜਾਰੀ ਕੀਤੇ ਗਏ ਹੁਕਮ ਮਿਤੀ 05.05.2020 ਅਨੁਸਾਰ ਕਾਇਮ ਰਹਿਣਗੀਆਂ।

LEAVE A REPLY

Please enter your comment!
Please enter your name here