ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਹੋਟਲ, ਰੇਸਟੋਰੇਂਟ ਤੇ ਢਾਬਿਆਂ ਦੇ ਖੋਲਣ ਦੇ ਹੁਕਮ ਜਾਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕੀਤੇ ਹਨ ਕਿ ਕਰੋਨਾ ਵਾਇਰਸ ਦੇ ਸੰਕਰਮਣ ਦੀ ਲੜੀ ਤੋੜਣ ਲਈ ਸੀ.ਆਰ.ਪੀ.ਸੀ 1973 ਦੀ ਧਾਰਾ 144 ਅਧੀਨ ਜਿਲਾ ਪਠਾਨਕੋਟ ਅੰਦਰ 23 ਮਾਰਚ, 2020 ਨੂੰ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ।

Advertisements

ਉਹਨਾਂ ਕਿਹਾ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਦੇ ਸਨਮੁੱਖ ਜਿਲਾ ਪਠਾਨਕੋਟ ਅੰਦਰ ਛੋਟਾਂ ਦਿੱਤੀਆਂ ਗਈਆਂ ਹਨ। ਪਹਿਲਾਂ ਦੁਕਾਨਾਂ ਨੂੰ ਨਿਰਧਾਰਤ ਸਮੇਂ ਤੱਕ ਖੋਲਿਆਂ ਗਿਆ ਅਤੇ ਫਿਰ ਅਲੱਗ ਅਲੱਗ ਸਮੇਂ ਦੋਰਾਨ ਇਨਾ ਸਮੇਂ ਵਿੱਚ ਵਾਧਾ ਕੀਤਾ ਗਿਆ ਸੀ। ਹੁਣ ਜਿਲਾ ਪ੍ਰਸ਼ਾਸਨ ਵੱਲੋਂ ਹੋਟਲ, ਰੇਸਟੋਰੇਂਟ ਅਤੇ ਢਾਬਿਆਂ ਦੇ ਖੋਲਣ ਦੇ ਹੁਕਮ ਜਾਰੀ ਕੀਤੇ ਹਨ, ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਹੋਟਲ, ਰੇਸਟੋਰੇਂਟ ਅਤੇ ਢਾਬਿਆਂ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ ਬਲਕਿ ਹੋਟਲ, ਰੇਸਟੋਰੇਂਟ ਅਤੇ ਢਾਬਿਆਂ ਵੱਲੋਂ ਬਣਾਏ ਗਏ ਖਾਣੇ ਦੀ ਹੋਮ ਡਿਲਵਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਨਾਂ ਦੇ ਖੁਲਣ ਦਾ ਸਮਾਂ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਦਾ ਹੋਵੇਗਾ। ਉਹਨਾਂ ਕਿਹਾ ਕਿ ਹੋਟਲ, ਢਾਬੇ ਅਤੇ ਰੇਸਟੋਰੇਂਟ ਤੇ ਸੋਸਲ ਡਿਸਟੈਂਸ, ਮਾਸਕ ਅਤੇ ਹੈਂਡਵਾਸ ਪਵਾਇੰਟ ਜਰੂਰੀ ਬਣਾਏ ਜਾਣਗੇ। ਉਹਨਾਂ ਕਿਹਾ ਕਿ ਜਿਨਾਂ ਵਾਹਣਾ ਤੇ ਖਾਣੇ ਦੀ ਹੋਮ ਡਿਲਵਰੀ ਕੀਤੀ ਜਾਵੇਗੀ ਉਹ ਪੂਰੀ ਤਰਾਂ ਨਾਲ ਸਾਫ ਕੀਤੇ ਅਤੇ ਸੈਨੀਟਾਈਜ ਕੀਤੇ ਹੋਣੇ ਚਾਹੀਦੇ ਹਨ। ਡਿਲਵਰੀ ਕਰਨ ਵਾਲੇ ਵਿਅਕਤੀ ਦੀ ਮੈਡੀਕਲ ਜਾਂਚ ਵੀ ਕੀਤੀ ਹੋਣੀ ਚਾਹੀਦੀ ਹੈ ਅਤੇ ਜਿੱਥੇ ਡਿਲਵਰੀ ਦਿੱਤੀ ਜਾ ਰਹੀ ਹੈ ਉੱਥੋ ਦਾ ਰਿਕਾਰਡ ਵੀ ਰੱਖਣਾ ਜਰੁਰੀ ਹੋਵੇਗਾ।

LEAVE A REPLY

Please enter your comment!
Please enter your name here