ਸਮਾਰਟ ਕਾਰਡ ਹੋਲਡਰਾਂ ਨੇ ਰਾਸ਼ਨ ਦੀ ਵੰਡ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਸਥਿਤ ਰਾਸਨ ਡਿਪੂਆਂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ । ਜਿਸ ਅਧੀਨ ਅੱਜ ਵੀ ਜਿਲਾ ਪਠਾਨਕੋਟ ਦੇ ਪਿੰਡ ਅਨੁਪ ਸਹਿਰ ਵਿੱਚ 111 ਸਮਾਰਟ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ ਹੈ।

Advertisements

ਇਹ ਪ੍ਰਗਟਾਵਾ ਸੁਖਵਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਨਟਰੋਲਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਅਨਾਜ ਦੀ ਵੰਡ ਪਿੰਡ ਦੀ ਸਰਪੰਚ ਕਮਲਜੀਤ ਕੌਰ, ਜੀ.ਓ.ਜੀ ਬਲਬੀਰ ਸਿੰਘ, ਵਿਭਾਗੀ ਇੰਸਪੈਕਟਰ ਕੁਲਦੀਪ ਸਿੰਘ ਅਤੇ ਡੀਪੂ ਹੋਲਡਰ ਦਰਸ਼ਨ ਸਿੰਘ ਦੀ ਮੋਜੂਦਗੀ ਵਿੱਚ ਅਨਾਜ ਦੀ ਵੰਡ ਕੀਤੀ ਗਈ। ਇਸ ਮੋਕੇ ਤੇ ਸਮਾਰਟ ਕਾਰਡ ਹੋਲਡਰਾਂ ਵੱਲੋਂ ਇਸ ਕਰੋਨਾ ਵਾਇਰਸ ਬੀਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਕੀਤੀ ਜਾ ਰਹੀ ਪਹੁੰਚ ਅਤੇ ਉਹਨਾਂ ਨੂੰ ਕੀਤੀ ਜਾ ਰਹੀ ਅਨਾਜ ਦੀ ਵੰਡ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here