ਜਿਲੇ ਵਿੱਚ ਬਿਨਾ ਮਾਸਕ ਪਾਏ ਘਰੋਂ ਬਾਹਰ ਆਉਣ ਵਾਲੇ 1053 ਲੋਕਾਂ ਦੇ ਕੱਟੇ ਚਲਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਪਿਛਲੇ ਦਿਨਾਂ ਤੋਂ ਅੱਜ ਤੱਕ ਬਿਨਾਂ ਮਾਸਕ ਤੋਂ ਬਾਹਰ ਘੁਮਣ ਵਾਲੇ 1053 ਲੋਕਾਂ ਦੇ ਚਲਾਨ ਕੱਟੇ ਗਏ ਹਨ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ 70 ਲੋਕਾਂ ਦੇ ਚਲਾਨ ਕੱਟੇ ਗਏ। ਇਹ ਪ੍ਰਗਟਾਵਾ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਪਿਛਲੇ ਹਫਤੇ ਦੋਰਾਨ ਆਦੇਸ ਜਾਰੀ ਕੀਤੇ ਗਏ ਸਨ ਕਿ ਬਿਨਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ ਵਿਅਕਤੀ ਦਾ ਪ੍ਰਤੀ ਵਿਅਕਤੀ 200 ਰੁਪਏ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲੇ ਵਿਅਕਤੀ ਦਾ 100 ਰੁਪਏ ਦਾ ਚਲਾਨ ਅਤੇ ਘਰਾਂ ਵਿੱਚ ਏਕਾਂਤਵਾਸ ਵਿੱਚ ਰੱਖੇ ਗਏ ਲੋਕਾਂ ਵਿੱਚੋਂ ਅਗਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰ ਕੇ ਬਾਹਰ ਘੁਮਦਿਆਂ ਪਾਇਆ ਗਿਆ ਤਾਂ ਉਸ ਵਿਅਕਤੀ ਦਾ 500 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਨਾਂ ਆਦੇਸ਼ਾਂ ਵਿੱਚ ਸੋਧ ਕਰਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ ਜਾਰੀ ਕੀਤੇ ਗਏ ਹਨ ਜਿਨਾਂ ਦੇ ਅਧਾਰ ਤੇ ਬਿਨਾ ਮਾਸਕ ਤੋਂ ਬਾਹਰ ਘੁਮਣ ਵਾਲੇ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਅਤੇ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜੁਰਮਾਨਾ ਕਰਦ ਦੇ ਆਦੇਸ ਜਾਰੀ ਕੀਤੇ ਗਏ ਹਨ।

Advertisements

ਜਾਣਕਾਰੀ ਦਿੰਦਿਆਂ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਦੋਰਾਨ ਜਿਲਾ ਪੁਲਿਸ ਵੱਲੋਂ ਬਿਨਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ 1053 ਲੋਕਾਂ ਦੇ ਚਲਾਨ ਕੱਟ ਕੇ  2,88,000 ਦੀ ਰਾਸ਼ੀ ਦਾ ਜੁਰਮਾਨੇ ਵਜੋਂ ਅਤੇ ਜਨਤੱਕ ਸਥਾਨਾਂ ਤੇ ਥੁੱਕਣ ਵਾਲੇ 70 ਲੋਕਾਂ ਦੇ ਚਲਾਨ ਕੱਟ ਕੇ 7000 ਹਜਾਰ ਰੁਪਏ ਦੀ ਰਾਸ਼ੀ ਜੁਰਮਾਨੇ ਦੇ ਤੋਰ ਤੇ ਪ੍ਰਾਪਤ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਰਾਸ਼ੀ ਪਿਛਲੇ ਆਦੇਸ਼ਾਂ ਅਨੁਸਾਰ ਬਿਨਾਂ ਮਾਸਕ ਤੋਂ ਪ੍ਰਤੀ ਵਿਅਕਤੀ 200 ਰੁਪਏ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲੇ ਵਿਅਕਤੀ ਦਾ 100 ਰੁਪਏ ਦੇ ਆਧਾਰ ਤੇ ਕੀਤਾ ਗਿਆ ਹੈ। ਪਿਛਲੇ ਕਰੀਬ 2 ਮਹੀਨੇ ਤੋਂ ਕਰੋਨਾ ਵਾਈਰਸ ਕੋਵਿਡ-19 ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਹਰੇਕ ਨਾਗਰਿਕ ਨੇ ਆਪਣਾ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਕਰੋਨਾ ਵਾਈਰਸ ਦਾ ਖਤਰਾਂ ਅਜੇ ਵੀ ਦੁਨੀਆ ਤੇ ਬਣਿਆ ਹੋਇਆ ਹੈ ਅਤੇ ਇਸ ਸਮੇਂ ਜਰੂਰਤ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰੀਏ।

ਜਿਲ•ਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਗਾਈਡਲਾਈਨ ਦੀ ਪਾਲਣਾ ਕਰੀਏ ਤਾਂ ਹੀ ਅਸੀਂ ਕਰੋਨਾ ਬੀਮਾਰੀ ਤੋਂ ਬਚ ਸਕਦੇ ਹਾਂ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਘਰਾਂ ਤੋਂ ਨਿਕਲਣ ਲੱਗਿਆਂ ਮਾਸਕ ਜਰੂਰ ਪਾਓ ਅਤੇ ਸੋਸਲ ਡਿਸਟੈਂਸ ਬਣਾਈ ਰੱਖੋ। ਜਿਕਰਯੋਗ ਹੈ ਕਿ ਕਰੋਨਾ ਵਾਈਰਸ ਦੇ ਵਿਸਥਾਰ ਤੇ ਕੰਟਰੋਲ ਕਰਨ ਦੇ ਲਈ ਸੋਸਲ ਡਿਸਟੈਂਸ ਅਤੇ ਮਾਸਕ ਆਦਿ ਦਾ ਪ੍ਰਯੋਗ ਬਹੁਤ ਜਰੂਰੀ ਹੈ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸਾਂ ਅਨੁਸਾਰ ਪੁਲਿਸ ਪ੍ਰਸਾਸਨ ਨੂੰ ਵੀ ਇਨਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਾਉਂਣ ਦੇ ਆਦੇਸ ਦਿੱਤੇ ਗਏ ਹਨ ਅਤੇ ਆਉਂਣ ਵਾਲੇ ਦਿਨਾਂ ਦੋਰਾਨ ਇਨਾਂ ਨਿਯਮਾਂ ਦੀ ਹੋਰ ਵੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਹੈ। ਸਾਨੂੰ ਚਾਹੀਦਾ ਹੈ ਕਿ ਉਪਰੋਕਤ ਨਿਯਮਾਂ ਨੂੰ ਧਿਆਨ ਵਿੱਚ ਰੱਖੀਏ ਅਤੇ ਇਨਾਂ ਦੀ ਪਾਲਣਾ ਕਰੀਏ।

LEAVE A REPLY

Please enter your comment!
Please enter your name here