ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿੱਥੇ ਅੱਜ ਪੂਰੀ ਦੁਨੀਆਂ ਕੋਰੋਨਾ ਮਾਹਾਮਾਰੀ ਨਾਲ ਲੜ ਰਹੀ ਹੈ ਉੱਥੇ ਹੀ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਕਈ ਸੰਸਥਾਂਵਾਂ ਅਤੇ ਲੋਕ ਆਪਣੇ ਤੋਰ ਤੇ ਬਿਨਾਂ ਕਿਸੇ ਲਾਲਚ ਤੋਂ ਮਦਦ ਕਰ ਰਹੇ ਹਨ ਪਰ ਉੱਥੇ ਹੀ ਇਸ ਦੇ ਵਿਪਰੀਤ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਨ ਵਿੱਚ ਨਾਕਾਮ ਹੋਣ ਦੇ ਨਾਲ-ਨਾਲ ਆਏ ਦਿਨ ਉਹਨਾਂ ਵਲੋਂ ਕੀਤੇ ਘਪਲੇ ਸਾਹਮਣੇ ਆਉਣ ਨੇ ਕਾਂਗਰਸ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।

Advertisements

ਇਹਨਾਂ ਗੱਲਾਂ ਦਾ ਪ੍ਰਗਟਾਵਾ ਮੈਂਬਰ ਕੋਰ ਕਮੇਟੀ ਯੂੱਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਰਣਧੀਰ ਸਿੰਘ ਭਾਰਜ ਨੇ ਗਲਬਾਤ ਦੋਰਾਨ ਕਿਤਾ। ਉਹਨਾਂ ਕਿਹਾ ਕਿ ਜਿਸ ਤਰਾਂ ਪੰਜਾਬ ਵਿਚ ਪਿਛਲੇ ਦਿਨਾਂ ਵਿੱਚ ਸਰਕਾਰ ਦੇ ਨੁਮਾਇੰਦਿਆ ਵਲੋਂ ਪਹਿਲਾਂ ਪੀ.ਪੀ ਈ. ਕਿਟ ਅਤੇ ਰਾਸ਼ਨ ਵੰਡ ਵਿੱਚ ਘਪਲਾ ਕੀਤਾ ਫਿਰ ਕਈ ਜ਼ਿਲਿਆਂ ਵਿਚ ਸ਼ਰਾਬ ਫੇਕਟ੍ਰੀਆਂ ਵਿਚ ਨਕਲੀ ਸ਼ਰਾਬ ਬਨਾ ਕੇ ਸਰਕਾਰ ਨੂੰ 5600 ਕਰੋੜ ਦਾ ਚੁਨਾ ਲਾਇਆ ਫਿਰ ਹੁਣ ਨਕਲੀ ਬੀਜ਼ ਬਣਾ ਕਿਸਾਨਾਂ ਨੁੰ ਬੇਚ ਕੇ ਘੋਟਾਲਾ ਕੀਤਾ ਹੈ ਅਤੇ ਇਹਨਾਂ ਸਾਰੇ ਘੋਟਾਲਿਆਂ ਦੇ ਉਜਾਗਰ ਹੋਣ ਦੇ ਬਾਦ ਇਹਨਾਂ ਘਪਲੇਬਾਜ਼ਾਂ ਦੀਆਂ ਨਜ਼ਦੀਕੀਆਂ ਸੱਤਾ ਵਿੱਚ ਬੈਠੇ ਮੰਤਰੀਆਂ ਨਾਲ ਹੋਣ ਨਾਲ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।

ਭਾਰਜ਼ ਨੇ ਕਿਹਾ ਕਿ ਪੀ.ਆਰ-128 ਅਤੇ ਪੀ.ਆਰ-129 ਕਿਸਮ ਦੇ ਬੀਜ ਜੋ ਕਿਸਾਨਾਂ ਨੂੰ ਬੇਚਿਆ ਗਿਆ ਉਹ ਵਿਗਿਆਨਕ ਤਰੀਕੇ ਨਾਲ ਬੀਜਣ ਯੋਗ ਨਹੀਂ ਹੈ। ਜਿਸ ਨਾਲ ਪਹਿਲਾਂ ਤੋਂ ਹੀ ਘਾਟੇ ‘ਚ ਕਿਸਾਨੀ ਨਾਲ ਸਰਾਸਰ ਥੋਖਾ ਕੀਤਾ ਗਿਆ ਹੈ ।ਇਹਨਾਂ ਕਿਸਾਨਾਂ ਨੂੰ ਨਕਲੀ ਬੀਜ ਬੇਚ ਕੇ ਤਕਰੀਬਨ 4 ਹਜਾਰ ਕਰੋੜ ਦੀ ਠਗੀ ਕੀਤੀ ਗਈ ਹੈ। ਪੰਜਾਬ ਸਰਕਾਰ ਹਰ ਮੁਹਾਜ ਤੇ ਫੇਲ ਸਾਬਤ ਹੋਈ ਹੈ ਅਤੇ ਪੰਜਾਬ ਵਿੱਚ ਕਾਨੂੰਨ ਦੀ ਵੀ ਬਹੁਤ ਮਾੜੀ ਹਾਲਤ ਹੋ ਚੁਕੀ ਹੈ।

ਪਤਰਕਾਰਾਂ ਤੇ ਝੂਠੇ ਪਰਚੇ ਦਰਜ ਕਰਨੇ, ਵਿਰੋਧੀਆਂ ਨੂੰ ਦਬਾਉਣਾ ਇਸ ਗੱਲ ਦਾ ਸਂਕੇਤ ਹੈ ਕਿ ਸਰਕਾਰ ਦੀ ਅਫਸਰਸ਼ਾਹੀ ਤੇ ਕੋਈ ਪਕੜ ਨਹੀਂ ਹੈ। ਸਰਕਾਰ ਦਾ ਇਹਨਾਂ ਘੋਟਾਲਿਆਂ ਦੀ ਜਾਂਚ ਨੂੰ ਗੋਲ-ਮੋਲ ਕਰਨਾ ਪੰਜਾਬ ਦੀ ਜਨਤਾ ਨਾਲ ਧੋਖਾ ਹੈ। ਸਰਕਾਰ ਇਹਨਾਂ ਦੀ ਜਾਂਚ ਸਹੀ ਤਰੀਕੇ ਨਾਲ ਕਰਵਾ ਕੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇ ਅਤੇ ਜਿਹੜੇ ਕਿਸਾਨਾਂ ਨਾਲ ਧੋਖਾ ਹੋਇਆ ਹੈ ਉਹਨਾ ਨੂੰ ਬਨਦਾ ਮੂਆਵਜਾ ਦਵੇ, ਨਹੀਂ ਤਾਂ ਯੂੱਥ ਅਕਾਲੀ ਦਲ ਕਿਸਾਨਾਂ ਨੂੰ ਮੁਆਵਜਾ ਦਵਾਉਣ ਲਈ ਧਰਨੇ ਪ੍ਰਦਸ਼ਨ ਕਰੇਗਾ।

LEAVE A REPLY

Please enter your comment!
Please enter your name here