ਜਿਲੇ ਵਿੱਚ ਦੋ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 140: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮਿਸ਼ਨ ਫਹਿਤ ਦੇ ਤਹਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ,  ਮੂੰਹ ਤੇ ਮਾਸਿਕ ਲਗਾਉਣ ਅਤੇ ਜਨਤਕ ਥਾਂਵਾਂ ਤੇ ਥੁੱਕਣ ਲਈ ਚੁਕੇ ਕਦਮਾਂ ਅਤੇ ਲੋਕਾਂ ਵਿੱਚ ਕੋਰੋਨਾ ਜਾਗਰੂਕਤਾਂ ਅਤੇ ਸਾਵਧਾਨੀਆਂ ਅਪਨਾਉਣ ਨਾਲ ਕੋਰੋਨਾ ਵਾਇਰਸ ਦੇ ਸਮਜਿਕ ਫੈਲਅ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਇਆ ਹੈ । ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  278 ਸੈਪਲ ਲੈਣ  ਅਤੇ ਲੈਬ ਤੋ ਅੱਜ 801 ਰਿਪੋਟਾਂ ਪ੍ਰਾਪਤ ਹੋਣ ਨਾਲ 2 ਪਾਜੇਟਿਵ ਕੇਸ ਆਉਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ 140 ਹੋ ਗਈ ਹੈ । ਜਿਲੇ ਵਿੱਚ ਹੁਣ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 6825 ਹੋ ਗਈ ਹੈ ਤੇ 6005 ਨੈਗਟਿਵ ਅਤੇ 657 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 24 ਸੈਪਲ ਇੰਵੈਲਡ ਹਨ, 5 ਦੀ ਮੌਤ ਤੇ,  ਐਕਟਿਵ 3 ਕੇਸ ਹਨ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਇਕ ਪੋਜੇਟਿਵ ਪ੍ਰਵਾਸੀ ਮਜਦੂਰ ਮਰੀਜ ਖੱਖੋ ਕਮਾਰ 22 ਵਾਸੀ ਮੋਹਣੋਵਾਲ ਸਿਹਤ ਕੇਦਰ ਪੋਸੀ ਨਾਲ ਸਬੰਧਿਤ ਹੈ,  ਮਰੀਜ 10 ਜੂਨ ਨੂੰ ਬਿਹਾਰ ਤੋ ਆਇਆ ਸੀ 11 ਤਰੀਕ ਨੂੰ ਸੈਂਪਲ ਲਿਆ ਸੀ ਤੇ ਦੂਜਾ ਮਹਿੰਦਰ ਸਿੰਘ 60 ਮੰਗਲ ਸਿੰਘ ਵਾਸੀ ਦਸੂਹਾਂ ਜੋ ਜਲੰਧਰ ਸਿਵਲ ਹਸਪਤਾਲ ਵਿੱਚ ਪਿਛਲੇ ਦਿਨੀ ਦਾਖਿਲ ਹੋਇਆ ਸੀ ਤੇ ਉਥੇ ਹੀ ਇਲਾਜ ਅਧੀਨ ਹੈ  ਤੇ ਅੱਜ ਇਸ ਦੀ ਰਿਪੋਟ ਪਾਜੇਟਿਵ ਆਈ ਹੈ ।

ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ

LEAVE A REPLY

Please enter your comment!
Please enter your name here