ਹੁਸ਼ਿਆਰਪੁਰ ਜਿਲੇ ਵਿੱਚ ਅੱਜ ਦੋ ਪਾਜੀਟਿਵ ਮਰੀਜ ਆਉਣ ਨਾਲ ਕੁੱਲ ਗਿਣਤੀ ਹੋਈ 142

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  595 ਸੈਪਲ ਲੈਣ  ਅਤੇ 2 ਪਾਜੇਟਿਵ ਕੇਸ ਆਉਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ 142 ਹੋ ਗਈ ਹੈ। ਜਿਲੇ ਵਿੱਚ ਹੁਣ  ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 7420 ਹੋ ਗਈ ਹੈ , ਤੇ 6005 ਨੈਗਟਿਵ ਅਤੇ 1252 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। 24 ਸੈਪਲ ਇੰਵੈਲਡ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ।

Advertisements

ਉਹਨਾਂ ਇਹ ਵੀ ਦੱਸਿਆ ਕਿ ਅੱਜ 2 ਪਾਜੇਟਿਵ ਮਰੀਜ ਦਸੂਹਾਂ ਸਬ ਡਿਵੀਜਨ ਸਬੰਧਿਤ ਪਿੰਡ ਟੇਰਕੀਆਣਾ ਦਾ ਵਾਸੀ ਦਵਿੰਦਰ ਸਿੰਘ 47 ਜੋ ਪੁਲਿਸ ਮੁਲਾਜਮ ਹੈ ਤੇ ਅਤੇ ਦਸੂਰਾ  ਬੱਸੀ ਜਲਾਲ ਤੋ ਜਸਵਿੰਦਰ ਕੋਰ 58 ਸ਼ੂਗਰ ਮਰੀਜ ਸੀ ਤੇ ਇਸ ਦਾ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਜਿਥੇ ਕੋਰੋਨਾ ਪਾਜੇਟਿਵ ਪਾਈ ਗਈ ਹੈ ਤੇ ਇਹ ਦੋਨੋ ਮਰੀਜ ਜਲੰਧਰ ਦੇ ਸਿਵਲ ਸਿਵਲ ਹਸਪਾਤਲ ਵਿਖੇ ਜੇਰੇ ਇਲਾਜ ਹਨ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here