51ਵੀਂ ਵਾਰ ਖੂਨਦਾਨ ਕਰਕੇ ਬਹਾਦਰ ਸਿੱਧੂ ਨੇ ਕੀਤਾ ਨਵੇਂ ਸਾਲ ਦਾ ਸਵਾਗਤ    

ਹੁਸ਼ਿਆਰਪੁਰ (ਦ  ਸਟੈਲਰ ਨਿਊਜ਼)। ਨਵੇ ਸਾਲ ਦੀ ਆਮਦ ਨੂੰ ਯਾਦਗਾਰ ਬਣਾਉਣ ਲਈ ਜਿੱਥੇ ਹਰ ਕੋਈ ਅਲੱਗ ਢੰਗ ਤਰੀਕਾ ਅਪਣਾਉਦਾ ਹੈ। ਉਥੇ ਹੀ ਸਮਾਜ ਸੇਵਾ ਨਾਲ ਸੰਬੰਧਿਤ ਵਿਅਕਤੀ ਇਸ ਮੋਕੇ ਸਮਾਜ ਨੂੰ ਇੱਕ ਸੇਧ ਦੇਣ ਦਾ ਉਪਰਾਲਾ ਕਰਦੇ ਹਨ।

Advertisements

ਅਜਿਹਾ ਹੀ ਉਪਰਾਲਾ ਕਰਦਿਆਂ ਪਿੰਡ ਬੁੱਲੋਵਾਲ ਦੇ ਵਸਨੀਕ ਨੌਜਵਾਨ ਸਮਾਜ ਸੇਵਕ ਅਤੇ ਸਟੇਟ ਅਵਾਰਡੀ ਬਹਾਦਰ ਸਿੰਘ ਸਿੱਧੂ ਨੇ ਹਰ ਸਾਲ ਦੀ ਤਰਾਂ ਇਹ ਵਾਰ ਵੀ ਨਵੇਂ ਸਾਲ ਮੌਕੇ ੫੧ਵੀ ਵਾਰ ਖੂਨਦਾਨ ਕਰਕੇ ਨੌਜਵਾਨ ਵਰਗ ਨੂੰ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆਉਣ ਅਤੇ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

ਸਿਵਲ ਹਸਪਤਾਲ ਬਲੱਡ ਬੈਂਕ ਇੰਚਾਰਜ ਡਾ ਅਮਰਜੀਤ ਲਾਲ ਅਤੇ ਪ੍ਰੋ ਬਹਾਦਰ ਸਿੰਘ ਸੁਨੇਤ ਜੀ ਨੇ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੌਜਵਾਨਾਂ ਨੂੰ ਵੀ ਖੂਨਦਾਨ ਲਹਿਰ ਨਾਲ ਜੁੜਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here