ਜ਼ਿਲੇ ਦੇ ਸਾਰੇ ਸੇਵਾ ਕੇਂਦਰ ਸਵੇਰੇ 7:30 ਤੋਂ ਦੁਪਹਿਰ 3:30 ਵਜੇ ਤੱਕ ਹੀ ਰਹਿਣਗੇ ਖੁੱਲੇ

ਪਠਾਨਕੋਟ (ਦ ਸਟੈਲਰ ਨਿਊਜ਼)। ਗਰਮੀ ਦੇ ਮੌਸਮ ਨੂੰ ਦੇਖਦਿਆਂ ਅਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਸੇਵਾ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਹੁਣ 18 ਜੂਨ ਤੋਂ ਲੈ ਕੇ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7.30 ਵਜੇ ਤੋਂ ਲੈ ਕੇ ਦੁਪਹਿਰ 3.30 ਵਜੇ ਤੱਕ ਖੁੱਲਣਗੇ। ਇਸ ਤੋਂ ਇਲਾਵਾ mseva, cova ਐਪ, ਡੀਜੀਆਰ ਵੈੱਬਸਾਈਟ dgrpg.punjab.gov.in ਅਤੇ 8968593812-13 ਤੇ ਕਾਲ ਕਰਕੇ ਸਮਾਂ ਲਿਆ ਜਾ ਸਕਦਾ ਹੈ। ਜਿਸ ਵਿੱਚ ਹਰ ਸੇਵਾ ਕੇਂਦਰ ਦੀ ਟਾਈਪ ਦੇ ਹਿਸਾਬ ਨਾਲ ਪਹਿਲਾਂ ਤੋਂ ਅਪਾਊਂਟਮੈਂਟ  ਲੈਣ ਵਾਲਿਆਂ ਲਈ ਡੇਡਿਕੇਟਿਡ ਕਾਊਂਟਰ  ਰਹਿਣਗੇ। ਇਹ ਜਾਣਕਾਰੀ ਗੁਰਪੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।

Advertisements

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਰਕਾਰੀ ਆਦੇਸ਼ਾਂ ਮੁਤਾਬਿਕ ਪਹਿਲਾਂ ਤੋਂ ਸਮਾਂ ਲੈ ਕੇ ਪਹੁੰਚੇ ਲੋਕਾਂ ਦੇ ਲਈ ਟਾਈਪ ਵਨ ਸੇਵਾ ਕੇਂਦਰ ਵਿੱਚ 2, ਟਾਈਪ-2 ਅਤੇ ਟਾਈਪ-3 ਸੇਵਾ ਕੇਂਦਰ ਵਿਚ 1-1 ਕਾਊਂਟਰ ਅਲੱਗ ਰੱਖੇ ਜਾਣਗੇ। ਉਹਨਾਂ ਦੱਸਿਆ ਕਿ ਜੇਕਰ ਰਾਖਵਾਂ ਕਾਊਂਟਰ  ਖਾਲੀ ਪਿਆ ਹੈ ਤਾਂ ਉਸ ਤੇ ਆਮ ਲੋਕ ਵੀ ਜਾ ਕੇ ਕੰਮ ਕਰਵਾ ਸਕਣਗੇ। ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤਾ ਜਾਵੇਗਾ।

LEAVE A REPLY

Please enter your comment!
Please enter your name here