ਆਨਲਾਈਨ ਪੜਾਈ ਕਰਵਾਉਣ ਸੰਬੰਧੀ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦਾ ਕਾਰਜ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਿੱਖਿਆਂ ਵਿਭਾਗ ਦੇ ਦਿਸ਼ਾਂ-ਨਿਰਦੇਸ਼ਾਂ ਤੇ ਆਨ ਲਾਈਨ ਪੜਾਈ ਨੂੰ ਹੋਰ ਵੀ ਵਧੀਆਂ ਢੰਗ ਨਾਲ ਬੱਚਿਆਂ ਤੱਕ ਪਹੁੰਚਾਉਣ ਦੇ ਟੀਚੇ ਨੂੰ ਲੈ ਕੇ ਕਪੈਸਟੀ ਬਿਲਡ ਪ੍ਰੋਗਰਾਮ ਤਹਿਤ ਅਧਿਆਪਕਾਂ ਨੂੰ ਸਮਰੱਥ ਬਣਾਉਣ ਲਈ ਸ਼ੁਰੂ ਕੀਤੀ ਯੂਮ ਐਪ ਦੀ ਜਾਣਕਾਰੀ ਦੇਣ ਲਈ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

Advertisements

ਇਸੇ ਹੀ ਕੜੀ ਤਹਿਤ ਜ਼ਿਲਾਂ ਸਿੱਖਿਆਂ ਅਫਸਰ ਬਲਦੇਵ ਰਾਜ ਵੱਲੋ ਬੀ.ਪੀ.ਓ. ਦਫਤਰ ਮਾਹਿਲਪੁਰ ਵਿਖੇ ਪਹੁੰਚਣ ਤੇ ਸੈਟਰ ਬਾੜੀਆਂ ਕਲਾਂ ਅਤੇ ਸੈਟਰ ਦਾਦੂਵਾਲ ਦੇ ਰਿਸੋਰਸ ਪਰਸਨ ਪੰਕਜ਼ ਵਰਮਾਂ ਅਤੇ ਜਸਵੀਰ ਸਿੰਘ ਖਾਬੜਾ ਵੱਲੋ ਵੱਖ ਵੱਖ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਤੇ ਤਸੱਲੀ ਦਾ ਪ੍ਰਗਟਾਵਾਂ ਕੀਤਾ ਅਤੇ ਸਬੰਧਿਤ ਹੋਰ ਜਾਣਕਾਰੀ ਮੁਹੱਈਆਂ ਕਰਵਾਈ ਗਈ। ਇਸ ਮੌਕੇ ਜ਼ਿਲਾਂ ਸਿੱਖਿਆਂ ਅਫਸਰ ਨੇ ਅਧਿਆਪਕਾਂ ਨੂੰ ਇਸ ਕੰਮ ਦੀ ਜਾਣਕਾਰੀ ਲੈਣ ਲਈ ਕਿਹਾ। ਇਸ ਮੌਕੇ ਸੁੱਚਾ ਰਾਮ ਬੰਗਾ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ, ਨਰਿੰਦਰ ਸੋਹਲ, ਨਵਤੇਜ਼ ਸਿੰਘ, ਮੈਡਮ ਮਨਦੀਪ ਕੌਰ ਅਤੇ ਅਧਿਆਪਕ ਗੁਲਵੰਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here