26 ਜੂਨ ਨੂੰ ਮੇਹਟੀਆਣਾ ਥਾਣਾ ਦਾ ਘਿਰਾਓ ਕਰੇਗੀ ਬਸਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਸਕੱਤਰ ਨਰਿੰਦਰ ਸਿੰਘ ਖਨੌੜਾ ਦੇ ਘਰ ਤੇ ਹਮਲਾ ਕਰਨ ਵਾਲੇ ਗੁੰਡਾ ਅਨਸਰਾਂ ਨੂੰ ਥਾਣਾ ਮੇਹਟੀਆਣਾ ਦੀ ਪੁਲੀਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ 26 ਜੂਨ ਦਿਨ ਸ਼ੁੱਕਰਵਾਰ ਨੂੰ ਥਾਣਾ ਮੇਹਟੀਆਣਾ ਦਾ ਘਿਰਾਓ ਕੀਤਾ ਜਾਵੇਗਾ। ਇਸ ਦਾ ਫ਼ੈਸਲਾ ਅੱਜ ਬਹੁਜਨ ਸਮਾਜ ਪਾਰਟੀ ਦੀ ਹੋਈ ਹੰਗਾਮੀ ਮੀਟਿੰਗ ਜਿਸ ਵਿੱਚ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਦਲਜੀਤ ਰਾਏ ਸਕੱਤਰ ਬਸਪਾ ਪੰਜਾਬ, ਲੋਕ ਸਭਾ ਇੰਚਾਰਜ ਮਨਿੰਦਰ ਸਿੰਘ ਸ਼ੇਰਪੁਰੀ, ਲੋਕ ਸਭਾ ਇੰਚਾਰਜ ਉਂਕਾਰ ਸਿੰਘ ਝਮਟ, ਸਾਬਕਾ ਜ਼ਿਲਾ ਇੰਚਾਰਜ ਸੁਖਦੇਵ ਸਿੰਘ ਬਿੱਟਾ, ਪਰਮਿੰਦਰ ਕੁਮਾਰ ਲਾਡੀ ਹਲਕਾ ਪ੍ਰਧਾਨ ਚੱਬੇਵਾਲ, ਯਸ਼ ਭੱਟੀ, ਸੰਨੀ ਭੀਲੋਵਾਲ ਆਦਿ ਸ਼ਾਮਲ ਹੋਏ।
 
ਪਿਛਲੀ ਦਿਨੀਂ ਨਰਿੰਦਰ ਸਿੰਘ ਬਸਪਾ ਆਗੂ ਦੇ ਘਰ ਅੰਦਰ ਦਾਖਲ ਹੋ ਸੱਤ ਅੱਠ ਦੋਸ਼ੀਆਂ ਨੇ ਨਰਿੰਦਰ ਸਿੰਘ ਦੇ ਲੜਕੇ ਤੇ ਪਰਿਵਾਰ ਦੇ ਹੋਰ 4-5 ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਨਰਿੰਦਰ ਸਿੰਘ ਖਨੌੜਾ ਦੇ ਲੜਕੇ ਲਖਵੀਰ ਪਾਲ ਨੂੰ ਗੰਭੀਰ ਸੱਟਾਂ ਲੱਗਣ ਕਾਰਨ P79 ਚੰਡੀਗੜ ਰੈਫ਼ਰ ਕਰ ਦਿੱਤਾ ਪਰ ਪੁਲਿਸ ਵੱਲੋਂ ਅਜੇ ਨਾ ਤਾਂ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫ਼ਤਾਰ ਕੀਤਾ ਤੇ ਨਾ ਹੀ ਕੋਈ ਹੋਰ ਕਾਨੂੰਨੀ ਕਾਰਵਾਈ ਕੀਤੀ। ਲਖਵੀਰ ਪਾਲ ਅਜੇ ਵੀ P79 ਚੰਡੀਗੜ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਤੇ ਘਰ ਆ ਮਾਰਨ ਦਾ ਪਰਚਾ ਦਰਜ ਕੀਤਾ ਜਾਵੇ। ਇਸੇ ਤਰਾਂ ਪਿੰਡ ਠੱਕਰਵਾਲ ਦੇ ਬਸਪਾ ਵਰਕਰ ਪਰਮਜੀਤ ਸਿੰਘ ਵੱਲੋਂ ਦਰਖਾਸਤ SSP 4623/2019 ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਸ ਦਰਖਾਸਤ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਅਗਰ ਇਨ•ਾਂ ਮਸਲਿਆਂ ਤੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਸਪਾ ਮੇਹਟੀਆਣਾ ਥਾਣਾ ਦਾ ਘਿਰਾਓ ਕਰੇਗੀ ਜਿਸ ਦੀ ਜ਼ਿੰਮੇਵਾਰੀ ਖ਼ੁਦ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਬਸਪਾ ਆਗੂਆਂ ਨੇ ਦੋਸ਼ ਲਾਇਆ ਕਿ ਦਲਿਤਾਂ ਤੇ ਹੋ ਰਹੀਆਂ ਜੁਲਮ ਜਿਅਤੀਆਂ ਪੁਲਸ ਰੋਕਣ ਵਿੱਚ ਨਾਕਾਮ ਰਹੀ ਹੈ। SP ਮਨਜੀਤ ਕੌਰ ਅਪਰਾਧ ਤੇ ਨਸ਼ਾ ਖੋਰੀਆਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਨਾਕਾਮ ਰਹੀ ਹੈ।

LEAVE A REPLY

Please enter your comment!
Please enter your name here