ਰਾਸ਼ੂ ਮਹਾਜਨ ਨੇ ਫੂਡ ਸੇਫਟੀ ਅਧਿਕਾਰੀ ਵੱਜੋਂ ਸੰਭਾਲਿਆ ਕਾਰਜਭਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਨਵੇਂ ਤਾਇਨਾਤ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਨੇ ਅੱਜ ਆਪਣਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਕਾਰਜਭਾਰ ਸੰਭਾਲਿਆ ।ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ  ਤੇ ਫੂਡ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ ।ਇਸ ਮੋਕੇ ਰਾਸ਼ੂ ਮਹਾਜਨ ਨੇ ਦੱਸਿਆ ਕਿ ਉਹਨਾਂ ਦੀ ਪਹਿਲ ਜਿਲੇ ਦੇ ਲੋਕਾਂ ਨੂੰ ਸਾਫ ਸੁਥਰਾਂ ਤੇ ਖਾਣ ਯੋਗ ਵਸਤੂਆ ਮਿਲਣਾ ਸੁਚਿਸਚਿਤ ਬਣਾਉਣਾ ਹੋਵੇਗੀ ।ਉਹਨਾਂ ਕਿਹਾ ਕਿ ਜਿਵੇ ਫੂਡ ਸੇਫਟੀ ਐਕਟ  ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਤਰਾਂ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ ।

Advertisements

ਉਹਨਾਂ ਖਾਣ ਪੀਣ ਦੀ ਵਸਤੂਆ ਨਾਲ ਜੁੜੇ ਕਾਰੋਬਾਰੀਆ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਦੇ ਇੰਨ ਬਿੰਨ ਪਲਾਣਾ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿਸੇ ਤਰਾਂ ਦੀ ਕੁਤਾਹੀ ਪਾਈ ਗਈ ਤੇ ਸਖਤ ਕਾਰਵਾਈ ਹੋਵੇਗੀ । ਜਿਲੇ ਵਿੱਚ ਚੈਕਿੰਗ ਦੀ ਮੁਹਿੰਮ ਲਗਤਾਰ ਚਲਦੀ ਰਹੇਗੀ । ਉਹਨਾ ਮਿਲਾਵਟ ਖੋਰਾ ਨੂੰ ਤਾੜਨਾ ਕੀਤੀ ਕਿ, ਜਿਲਾਂ ਵਾਸੀਆਂ ਦੀ ਸਿਹਤ ਨਾਲ ਕਿਸੇ  ਵੀ ਤਰਾਂ ਦਾ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਿਲਵਟਖੋਰੀ ਕਰਦਾ ਹੈ ਤਾਂ ਉਹ ਸਿਵਲ ਸਰਜਨ ਦਫਤਰ ਵਿੱਚ ਆ ਕਿ ਤੇ ਟੈਲੀਫੋਨ ਨੰਬਰ ਤੇ ਸਪੰਰਕ 9914945976 ਵੀ ਕਰ ਸਕਦੇ ਹਨ  ।

LEAVE A REPLY

Please enter your comment!
Please enter your name here