ਕਿਸਾਨ ਖੇਤੀ ਸਮੱਗਰੀ ਖਰੀਦਣ ਉਪਰੰਤ ਦੁਕਾਨਦਾਰ ਤੋਂ ਜਰੂਰ ਲੈਣ ਪੱਕਾ ਬਿੱਲ: ਡਾ. ਅਮਰੀਕ

ਪਠਾਨਕੋਟ (ਦ ਸਟੈਲਰ ਨਿਊਜ਼)। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਬਲਾਕ ਪਠਾਨਕੋਟ ਦੇ ਘਰੋਟਾ ਕਸਬੇ ਵਿੱਚ ਸਥਿਤ ਬੀਜ, ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ(ਜਕ), ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ(ਪੌਦ ਸੁਰੱਖਿਆ), ਸੁਭਾਸ਼ ਚੰਦਰ, ਮਨਦੀਪ ਹੰਸ ਦੇ ਆਧਾਰਤ ਵਿਸ਼ੇਸ਼ ਟੀਮ ਵੱਲੋਂ ਖੇਤੀ ਸਮੱਗਰੀ ਵਿਸ਼ੇਸ਼ ਕਰਕੇ ਨਦੀਨਨਾਸ਼ਕਾਂ ਅਤੇ ਬੀਜਾਂ  ਦੀ ਵਿਕਰੀ ਸੰਬੰਧੀ ਜ਼ਰੂਰੀ ਰਿਕਾਰਡ ਦੇ ਨਿਰੀਖਣ ਵੀ ਕੀਤਾ ਗਿਆ। ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਸਮੂਹ ਡੀਲਰਾਂ ਕੋਲ ਜ਼ਰੂਰਤ ਅਨੁਸਾਰ ਖਾਦ ਅਤੇ ਨਦੀਨਨਾਸ਼ਕਾਂ ਦਾ ਸਟਾਕ ਉਪਲਬਧ ਹੈ ਅਤੇ ਕਿਸੇ ਕਿਸਮ ਦੀ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆਉਣ ਦਿੱਤੀ ਜਾਵੇਗੀ।

Advertisements

ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਬੀਜ ਅਤੇ ਖਾਦਾਂ ਦੇ ਨਮੂਨੇ ਭਰੇ ਗਏ ਹਨ। ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਵਾਜ਼ਬ ਰੇਟਾਂ ਤੇ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਖਾਦਾਂ,ਕੀਟਨਾਸ਼ਕ ਅਤੇ ਬੀਜ ਦੀ ਵਿਕਰੀ ਤੇ ਕਰੜੀ ਨਿਗਾਹ ਰੱਖੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਮੂਹ ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਕਿਸੇ ਵੀ ਖੇਤੀ ਸਮੱਗਰੀ ਵੇਚਣ ਉਪਰੰਤ ਬਿੱਲ ਜ਼ਰੂਰ ਦਿੱਤਾ ਜਾਵੇ। ਡਾ. ਅਮਰੀਕ ਸਿੰਘ ਨੇ ਖਾਦ ਅਤੇ ਨਦੀਨਨਾਸ਼ਕ ਵਿਕ੍ਰੇਤਾਵਾਂ ਨੂੰ ਸਖਤ ਤਾੜਨਾਂ ਕਰਦਿਆਂ ਕਿਹਾ ਕਿ ਜੋ ਖਾਦ, ਬੀਜ ਜਾਂ ਕੀਟਨਾਸ਼ਕ ਵਿਕ੍ਰੇਤਾ ਬਗੈਰ ਅਧਿਕਾਰਿਤ ਪੱਤਰ ਲਾਇਸੰਸ਼ ਵਿੱਚ ਦਰਜ (ਅਡੀਸ਼ਨ) ਕਰਵਾਏ ਖੇਤੀ ਸਮੱਗਰੀ ਦੀ ਵਿਕਰੀ ਕਰਨਗੇ, ਉਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੁਆਰਾ ਖੇਤੀ ਸਮੱਗਰੀ ਦੀ ਵਿਕਰੀ ਕਰਨ ਉਪਰਮਤ ਪੱਕਾ ਬਿੱਲ ਦੇਣਾ ਜ਼ਰੂਰੀ ਹੁੰਦਾ ਹੈ, ਜੇਕਰ ਕੋਈ ਡੀਲਰ ਪੱਕਾ ਬਿੱਲ ਦੇਣ ਤੋਂ ਬਿਨਾਂ ਖੇਤੀ ਸਮੱਗਰੀ ਵੇਚਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਦਾ ਉਹ ਆਪ ਜਿੰਮੇਵਾਰ ਹੋਵੇਗਾ।

ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਲਾਇਸੰਸਧਾਰਕ ਦੁਕਾਨਦਾਰਾਂ ਤੋਂ ਹੀ ਖੇਤੀ ਸਮਗਰੀ ਦੀ ਖ੍ਰੀਦ ਕਰਨ ਅਤੇ ਖ੍ਰੀਦ ਕਰਨ ਉਪਰੰਤ ਬਿੱਲ ਜ਼ਰੂਰੁ ਲੈਣ ,ਜੇਕਰ ਕੋਈ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਖੇਤੀ ਸਮੱਗਰੀ ਵਿਕ੍ਰੇਤਾ ਖ੍ਰੀਦਦਾਰ ਕਿਸਾਨਾਂ ਨੂੰ ਬਿੱਲ ਨਹੀਂ ਦਿੰਦਾ ਤਾਂ ਸਮਝਣਾ ਚਾਹੀਦਾ ਹੈ ਕਿ ਜਾਂ ਤਾਂ ਖੇਤੀ ਸਮੱਗਰੀ ਗੈਰ ਮਿਆਰੀ ਹੈ ਜਾਂ ਰੇਟ ਵੱਧ ਲਗਾਇਆ ਜਾ ਰਿਹਾ ਹੈ ਜਾਂ ਅਣਅਧਿਕਾਰਿਤ ਤੌਰ ਤੇ ਵੇਚੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਬਿਨਾਂ ਬਿੱਲ ਤੋਂ ਖ੍ਰੀਦੀ ਖੇਤੀ ਸਮੱਗਰੀ ਦੀ ਵਰਤੋਂ ਕਰਕੇ ਕਿਸਾਨ ਦਾ ਨੁਕਸਾਨ ਹੂੰਦਾ ਹੈ ਤਾਂ ਬਿੱਲ ਦੀ ਅਣਹੋਦ ਕਾਰਨ ਨੁਕਸਾਨ ਦੀ ਭਰਪਾਈ ਕਰਨੀ ਅਤੇ ਕਾਨੂੰਨੀ ਕਾਰਵਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਲਵਾਈ ਦਾ ਕੰਮ ਤਕਰੀਬਨ 90 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਆਉਂਦੇ ਕੁਝ ਦਿਨਾਂ ਦੌਰਾਨ ਝੋਨੇ Àਤੇ ਬਾਸਮਤੀ ਦੀ ਲਵਾਈ ਮੁਕੰਮਲ ਹੋ ਜਾਵੇਗੀ। ਉਨਾਂ ਕਿਹਾ ਕਿ ਇਸ ਵਾਰ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵੱਲ ਕਾਫੀ ਉਤਸਾਹ ਦਿਖਾਇਆ ਗਿਆ ਹੈ।

LEAVE A REPLY

Please enter your comment!
Please enter your name here