ਸਿੱਖਿਆ ਵਿਭਾਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਸਬੰਧੀ ਆਨਲਾਈਨ ਮੁਕਾਬਲਿਆਂ ਸਬੰਧੀ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਸਬੰਧੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਵੱਲੋਂ ਸਕੂਲ ਪ੍ਰਿੰਸੀਪਲਾਂ, ਬੀਪੀਈਓਜ, ਡੀਐਮ, ਪੜੋਂ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਨਾਲ ਮੀਟਿੰਗ ਕਰਦਿਆਂ ਵੱਧ ਤੋ ਵੱਧ ਵਿਦਿਆਰਥੀਆਂ ਦੀ ਮੁਕਾਬਲਿਆਂ ਵਿੱਚ ਸਮੂਲੀਅਤ ਕਰਵਾਉਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਇਹ ਮੁਕਾਬਲੇ 6 ਜੁਲਾਈ ਤੋਂ 21 ਦਸੰਬਰ ਤੱਕ ਚੱਲਣਗੇ। ਇਨਾਂ  ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਹ ਮੁਕਾਬਲੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ,ਸਿੱਖਿਆਵਾਂ, ਬਾਣੀ, ਉਸਤਤਿ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ।

Advertisements

ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ (ਐ.ਸਿ) ਇੰਜੀ ਸੰਜੀਵ ਗੌਤਮ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਹਨਾਂ ਮੁਕਾਬਲਿਆਂ ਤਹਿਤ ਸਬਦ ਗਾਇਨ,ਗੀਤ,ਕਵਿਤਾ ਉਚਾਰਨ, ਭਾਸਣ ਮੁਕਾਬਲਾ, ਸੰਗੀਤਕ ਸਾਜੋ-ਸਮਾਨ ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ ਵਜਾਉਣਾ, ਪੋਸਟਰ ਮੈਕਿੰਗ , ਪੇਟਿੰਗ, ਸਲੋਗਨ ਲਿਖਣ, ਸੁੰਦਰ ਲਿਖਾਈ, ਪੀ.ਪੀ.ਟੀ ਮੇਕਿੰਗ ਅਤੇ ਦਸਤਾਰਬੰਦੀ  ਮੁਕਾਬਲੇ ਸਾਮਲ ਹਨ। ਇਹਨਾਂ ਮੁਕਾਬਲਿਆਂ ਤਹਿਤ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਦੇ ਤਿੰਨ ਵਰਗ ਬਣਾਏ ਗਏ ਹਨ ਅਤੇ ਇੱਕ ਵਿਦਿਆਰਥੀ ਵੱਧ ਤੋ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੇਗਾ।

ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਅਤੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਕਲੰਡਰ ਤਹਿਤ ਸਬਦ ਗਾਇਨ ਸਕੂਲ ਮੁੱਖੀਆਂ ਵੱਲ ਬਲਾਕ/ਤਹਿਸੀਲ ਪੱਧਰ ਤੇ ਵੀਡੀਓਜ ਅਪਲੋਡ ਕਰਨ ਦੀਆਂ ਮਿਤੀਆਂ 6 ਤੋਂ 12 ਜੁਲਾਈ ਤੱਕ ਅਤੇ ਜਿਲ ਪੱਧਰ ਵੀਡੀਓਜ ਅਪਲੋਡ ਕਰਨ ਦੀਆਂ ਮਿਤੀਆਂ 13 ਤੋਂ 19 ਜੁਲਾਈ ਤੱਕ,ਸਟੇਟ ਪੱਧਰ ਤੇ ਵੀਡੀਓਜ ਅਪਲੋਡ ਕਰਨ ਦੀਆਂ ਮਿਤੀਆਂ 20 ਤੋਂ 26 ਜੁਲਾਈ ਤੱਕ, ਸਟੇਟ ਪੱਧਰ ਤੇ ਜੱਜਮੈਂਟ ਕਰਨ ਦੀਆਂ ਮਿਤੀਆਂ 27 ਜੁਲਾਈ ਤੋ 2 ਅਗਸਤ ਤੱਕ ਅਤੇ ਮੁੱਖ ਦਫਤਰ ਵੱਲੋਂ ਨਤੀਜਾ ਘੋਸਤਿ ਕਰਨ ਦਾ ਸਮਾਂ 3 ਅਗਸਤ ਹੋਵੇਗਾ। ਗੀਤ ਮੁਕਾਬਲੇ ਲਈ  ਬਲਾਕ/ਤਹਿਸੀਲ ਪੱਧਰ ਤੇ 20 ਤੋ 26 ਜੁਲਾਈ, ਜਿਲਾ ਪੱਧਰ ਤੇ 27 ਜੁਲਾਈ ਤੋ 02 ਅਗਸਤ ਤੱਕ, ਸਟੇਟ ਪੱਧਰ ਤੇ 03 ਤੋ  09 ਅਗਸਤ ਤੱਕ ਵੀਡਿਓਜ ਅਪਲੋਡ ਕੀਤੀਆਂ ਜਾ ਸਕਣ ਗਈਆਂ।

ਸਟੇਟ ਪੱਧਰ ਤੇ ਜੱਜਮੈਂਟ ਕਰਨ ਦੀ ਮਿਤੀਆਂ 10 ਤੋ 16 ਅਗਸਤ ਤੱਕ  ਅਤੇ ਮੁੱਖ ਦਫਤਰ ਵੱਲੋ ਨਤੀਜਾ ਘੋਸਤਿ ਕਰਨ ਦੀ ਮਿਤੀ 17 ਅਗਸਤ ਹੋਵੇਗੀ। ਕਵਿਤਾ ਉਚਾਰਨ ਲਈ  ਬਲਾਕ/ਤਹਿਸੀਲ ਪੱਧਰ ਤੇ 03-09 ਅਗਸਤ, ਜਿਲਾ ਪੱਧਰ ਤੇ 10 ਤੋ 16 ਅਗਸਤ ਤੱਕ, ਸਟੇਟ ਪੱਧਰ ਤੇ 17 ਤੋ  23 ਅਗਸਤ ਤੱਕ ਵੀਡਿਓਜ ਅਪਲੋਡ ਕੀਤੀਆਂ ਜਾ ਸਕਣ ਗਈਆਂ। ਇਸ ਤਰਾਂ ਇਹ ਮੁਕਾਬਲੇ 6 ਜੁਲਾਈ ਤੋਂ ਲੈਕੇ 21 ਦਸੰਬਰ ਤੱਕ ਚਲਣਗੇ। ਮੀਟਿੰਗ ਵਿੱਚ ਪੜੋਂ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਬੀਪੀਈਓ ਪਠਾਨਕੋਟ-2 ਕਿਸੋਰ ਚੰਦ, ਬੀਪੀਈਓ ਪਠਾਨਕੋਟ-1 ਸੁਨੀਤਾ ਖਜੂਰੀਆਂ, ਬੀਪੀਈਓ ਧਾਰ- 2 ਰਾਕੇਸ ਕੁਮਾਰ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਬਮਿਆਲ ਵਿਜੇ ਸਿੰਘ, ਕਾਰਜਕਾਰੀ ਬੀਪੀਈਓ ਨਰੋਟ ਜੈਮਲ ਸਿੰਘ ਰਿਸਮਾਂ ਦੇਵੀ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਪਵਨ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here