ਕੋਆਪ੍ਰੇਟਿਵ ਬੈਂਕ ਵਿਖੇ ਨਬਾਰਡ ਵੱਲੋਂ ਮਨਾਇਆ ਗਿਆ 39ਵਾਂ ਸਥਾਪਨਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕ ਵੱਲੋਂ ਆਪਣਾ 39ਵਾਂ ਸਥਾਪਨਾ ਦਿਵਸ ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਵਿਖੇ ਵਰਚੂਅਲ ਵੈਬੈਕਸ ਮੀਟਿੰਗ ਕਰਕੇ ਮਨਾਇਆ ਗਿਆ ਜਿਸ ਵਿੱਚ ਨਬਾਰਡ ਦੇ ਡੀ.ਡੀ.ਐਮ, ਜੇ.ਐੱਸ.ਬਿੰਦਰਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਉਮੇਸ਼ ਵਰਮਾ, ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ, ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲਾ ਮੈਨੇਜਰ ਰਾਜੀਵ ਸ਼ਰਮਾ ਅਤੇ ਬੈਂਕ ਦੇ ਹੋਰ ਅਧਿਕਾਰੀ ਸ਼ਾਮਿਲ ਹੋਏ । ਡੀ.ਡੀ.ਐਮ.ਨਬਾਰਡ ਵੱਲੋਂ ਕੇਂਦਰੀ ਸਹਿਕਾਰੀ ਬੈਂਕ ਦੀਆਂ ਪੇਂਡੂ ਖੇਤਰ ਵਿੱਚ ਪੈਂਦੀਆਂ ਬਰਾਂਚਾਂ ਰਾਹੀਂ 165 ਵਿੱਤੀ ਸਾਖਰਤਾ ਕੈਂਪ ਲਗਾਉਣ ਸਬੰਧੀ ਪ੍ਰਵਾਨਗੀ ਪੱਤਰ ਜ਼ਾਰੀ ਕੀਤਾ ।

Advertisements

ਇਨਾਂ ਵਿੱਤੀ ਸਾਖਰਤਾ ਕੈਂਪਾਂ ਰਾਹੀਂ ਭਾਰਤ ਸਰਕਾਰ ਵੱਲੋਂ ਦਿੱਤੀਆਂ ਜਾ ਰਾਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਕਿਸਾਨ ਕਰੈਡਿਟ ਕਾਰਡ ਸਕੀਮ, ਰੂਪੇ ਕਿਸਾਨ ਕਰੈਡਿਟ ਕਾਰਡ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇੰਟਰਸਟ ਸਬਵੈਨਸ਼ਨ ਸਕੀਮ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ । ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਹੁਸ਼ਿਆਰਪੁਰ ਉਮੇਸ਼ ਵਰਮਾ ਵੱਲੋਂ ਪੇਂਡੂ ਵਿਕਾਸ ਲਈ ਸਹਿਕਾਰਤਾ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਬਾਰਡ ਪਾਸੋਂ ਸਹਾਇਤਾ ਪ੍ਰਾਪਤ ਕਰਕੇ ਸਹਿਕਾਰੀ ਸਭਾਵਾਂ ਐਗਰੋ ਸਰਵਿਸ ਸੈਂਟਰ ਖੋਲ ਕੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਕਿਰਾਏ ਤੇ ਘੱਟ ਪੈਸਿਆਂ ਤੇ ਮੁਹੱਈਆ ਕਰਵਾ ਰਹੀਆਂ ਹਨ ।

ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਵੱਲੋਂ ਕੋਵਿਡ-19 ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕਰਜ਼ੇ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਜ਼ਿਲਾ ਮੈਨੇਜਰ ਰਾਜੀਵ ਸ਼ਰਮਾ ਵੱਲੋਂ ਬੈਂਕ ਦੀਆਂ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨਾਂ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਕਰਦੇ ਹੋਏ ਸੋਲਰ ਪਲਾਟ ਲਗਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਈ-ਰਿਕਸ਼ਾ ਕਰਜ਼ਾ ਸਕੀਮ ਦਾ ਲਾਭ ਲੈ ਕੇ ਪ੍ਰਦੂਸ਼ਣ ਨੂੰ ਘਟਾਉਣ ਬਾਰੇ ਵੀ ਸਲਾਹ ਦਿੱਤੀ । ਸਮਾਰੋਹ ਦੇ ਅਖੀਰ ਵਿੱਚ  ਜ਼ਿਲਾ ਮੈਨੇਜਰ ਵੱਲੋਂ ਨਬਾਰਡ ਵੱਲੋਂ ਸਪੈਸ਼ਲ ਡਿਕੁਡਿਟੀ ਫੰਡ ਤਹਿਤ 50 ਕਰੋੜ ਰੁਪਏ ਬੈਂਕ ਨੂੰ ਸਹਾਇਤਾ ਦੇਣ ਅਤੇ ਪੇਂਡੂ ਖੇਤਰ ਦੀਆਂ ਬੈਂਕ ਬਰਾਂਚਾਂ ਰਾਹੀਂ 165 ਵਿੱਤੀ ਸ਼ਾਖਰਤਾ ਕੈਂਪ ਲਗਾਉਣ ਦੀ ਪ੍ਰਵਾਨਗੀ ਦੇਣ ਤੇ ਨਬਾਰਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੈਂਕ ਦੇ ਅਧਿਕਾਰੀ, ਕਰਮਚਾਰੀ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here