ਕੰਪਿਊਟਰ ਟੀਚਰ ਵੱਲੋਂ ਕਰੋਨਾ ਦੇ ਸਬੰਧ ਵਿੱਚ ਤਿਆਰ ਕੀਤਾ ਗਿਆ ਗੁਗਲ ਕਿਉਯ ਪ੍ਰੋਗਰਾਮ

ਪਠਾਨਕੋਟ (ਦ ਸਟੈਲਰ ਨਿਊਜ਼)। ਪਿਛਲੇ ਕਰੀਬ 3 ਮਹੀਨਿਆਂ ਦੇ ਕਰੋਨਾ ਵਾਈਰਸ ਦੇ ਵਿਸਥਾਰ ਦਾ ਸਮਾਂ ਦੇਖਿਆ ਜਾਵੇ ਤਾਂ ਬਾਕੀ ਵਿਭਾਗਾਂ ਦੇ ਨਾਲ ਨਾਲ ਸਿੱਖਿਆ ਵਿਭਾਗ ਨੇ ਵੀ ਇਸ ਸਮੇਂ ਦੋਰਾਨ ਆਪਣਾ ਪੂਰਨ ਸਹਿਯੋਗ ਦਿੱਤਾ ਹੈ। ਸਿੱਖਿਆ ਵਿਭਾਗ ਪਠਾਨਕੋਟ ਵਿੱਚ ਕੰਪਿਉਟਰ ਟੀਚਰ ਦੇ ਤੋਰ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਚੱਤਰ ਸਿੰਘ ਜਿਸ ਨੇ ਨਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਨੂੰ ਲੋਕਾਂ ਤੱਕ ਪਹੁੰਚਾਉਂਣ ਦੇ ਲਈ ਗੋਲਡਨ ਸਰਟੀਫਿਕੇਟ ਹੀ ਜਿੱਤਿਆ ਬਲਕਿ ਹੁਣ ਕਰੋਨਾ ਦੇ ਸਬੰਧ ਵਿੱਚ ਇੱਕ ਕੰਪਿਉਟਰ ਕਿਉਯ ਪ੍ਰੋਗਰਾਮ ਤਿਆਰ ਕੀਤਾ ਹੈ ਇਸ ਪ੍ਰਤੀਯੋਗਿਤਾ ਵਿੱਚ ਹਰ ਕੋਈ ਭਾਗ ਲੈ ਸਕੇਗਾ ਅਤੇ ਇਸ ਅਧੀਨ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਦੇ ਪ੍ਰੇਰਣਾ ਸਦਕਾ ਚੱਤਰ ਸਿੰਘ ਕੰਪਿਉਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਧਾਨੀ ਨੇ ਪੂਰੇ ਪੰਜਾਬ ਅੰਦਰ ਕੰਪਿਉਟਰ ਗੂਗਲ ਕਿਊਯ ਪ੍ਰੋਗਰਾਮ ਤਿਆਰ ਕਰਕੇ ਜਿਲਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਹੈ।

Advertisements

ਇਸ ਅਧਿਆਪਕ ਵੱਲੋਂ ਗੁਗਲ ਤੇ ਇੱਕ ਅਜਿਹੀ ਕਿਊਯ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਦਿਨ ਵਿੱਚ ਸਵੇਰੇ 10 ਵਜੇ ਤੋਂ ਸਾਮ 6 ਵਜੇ ਤੱਕ ਕਰੀਬ 1500 ਲੋਕ ਭਾਗ ਲੈ ਸਕਦੇ ਹਨ। ਪ੍ਰੋਗਰਾਮ ਵਿੱਚ ਕਰੋਨਾ ਵਾਈਰਸ ਨਾਲ ਸਬੰਧਤ 20 ਪ੍ਰਸਨ ਰੱਖੇ ਗਏ ਹਨ ਹਰੇਕ ਪ੍ਰਸ਼ਨ ਦੇ 5 ਅੰਕ ਹਨ। ਇਸ ਆਨ ਲਾਈਨ ਪ੍ਰਤਿਯੋਗਿਤਾ ਵਿੱਚ ਕੋਈ ਵੀ ਭਾਗ ਲੈ ਸਕਦਾ ਹੈ। ਇਸ ਸਬੰਧੀ ਜਿਲਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਹਰੇਕ ਭਾਗ ਲੈਣ ਵਾਲੇ ਵਿਦਿਆਰਥੀ ਜਾਂ ਕੋਈ ਹੋਰ ਵਿਅਕਤੀ/ਮਹਿਲਾ ਭਾਗ ਲੈਂਦੀ ਹੈ ਅਤੇ ਪੂੱਛੇ ਗਏ ਪ੍ਰਸਨਾਂ ਦੇ ਉੱਤਰ ਸਹੀ ਦੇ ਕੇ ਇਸ ਪ੍ਰਤਿਯੋਗਿਤਾ ਵਿੱਚ ਪਾਸ ਹੁੰਦੀ ਹੈ ਤਾਂ ਉਸ ਪਾਸ ਹੋਣ ਵਾਲੇ ਪਰਸ਼ਨ ਨੂੰ ਈ-ਮੇਲ ਦੇ ਰਾਹੀ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਤਿਆਰ ਇੱਕ ਈ ਸਰਟੀਫਿਕੇਟ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਕਰੋਨਾ ਤੋਂ ਬਚਾਓ ਅਤੇ ਹੋਰ ਜਾਣਕਾਰੀ ਲਈ ਮੋਕਾ ਮਿਲੇਗਾ ਉੱਥੇ ਹੀ ਕਿਸ ਵਿਅਕਤੀ ਨੂੰ ਕਰੋਨਾ ਵਾਈਰਸ ਬਾਰੇ ਕਿੰਨੀ ਜਾਣਕਾਰੀ ਹੈ ਇਸ ਦਾ ਵੀ ਪਤਾ ਲੱਗ ਸਕੇਗਾ।

ਜਿਲਾ ਸਿੱਖਿਆ ਅਧਿਕਾਰੀ ਨੇ ਜਿਲਾ ਪਠਾਨਕੋਟ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰਤੀਯੋਗਿਤਾ ਵਿੱਚ ਆਪ ਵੀ ਹਿੱਸਾ ਲਵੋਂ ਅਤੇ ਆਪਣਿਆਂ ਬੱਚਿਆਂ ਨੂੰ ਵੀ ਜਿਆਦਾ ਤੋਂ ਜਿਆਦਾ ਇਸ ਬਾਰੇ ਜਾਣਕਾਰੀ ਦਿਓ। ਉਹਨਾਂ ਦੱਸਿਆ ਕਿ ਇਸ ਅਧੀਨ ਪਹਿਲੇ ਦਿਨ 1500 ਦੇ ਕਰੀਬ ਪ੍ਰਤੀਭਾਗੀਆਂ ਨੇ ਭਾਗ ਲਿਆ ਸੀ ਅਤੇ ਇਸ ਪ੍ਰਤੀਯੋਗਿਤਾ ਨੂੰ ਪਾਸ ਕੀਤਾ ਅਤੇ ਵਿਭਾਗ ਵੱਲੋਂ ਇਹਨਾਂ ਨੂੰ ਈ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here