ਹੁਸ਼ਿਆਰਪੁਰ: 27 ਮਰੀਜ ਪੋਜੇਟਿਵ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 298

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ 19 ਵਾਇਰਸ ਦੇ ਜਿਲੇ ਦੇ 27 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਹੁਣ ਤੱਕ ਕੁੱਲ ਮਰੀਜਾਂ ਦੀ ਗਿਣਤੀ 298 ਹੋ ਗਈ ਹੈ । ਮੈਡੀਕਲ ਕਾਲਿਜ ਅਮ੍ਰਿੰਤਸਰ ਤੋਂ ਪ੍ਰਾਪਤ ਰਿਪੋਟਾ ਅਨੁਸਾਰ ਅੱਜ ਦੇ 15 ਪੋਜੇਟਿਵ ਕੇਸ ਖੜਕਾਂ ਕੈਪ, ਦਸੂਹਾ ਸਬ ਡਿਵੀਜਨ ਦੇ 2, ਗੜਸ਼ੰਕਰ ਦੇ 2 ਮੁਕੇਰੀਆਂ 1, ਸ਼ਹਿਰ ਹੁਸ਼ਿਆਰਪੁਰ ਨਾਲ 4 ਅਤੇ ਬਾਕੀ ਦੂਜੇ ਬਲਾਕਾ ਨਾਲ ਸਬੰਧਿਤ ਹਨ।

Advertisements

ਇਹ ਜਾਣਕਾਰੀ ਦਿੰਦੇ ਹੋਏ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 20 ਜੁਲਾਈ ਨੂੰ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 721 ਵਿਆਕਤੀਆਂ ਦੇ ਸੈਂਪਲ ਲੈਣ ਨਾਲ ਕੁੱਲ ਸੈਪਲਾੰ ਦੀ ਗਿਣਤੀ 22718 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 20873 ਸੈਂਪਲ  ਨੈਗਟਿਵ ਜਦ ਕਿ 1543 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 31 ਸੈਂਪਲ ਇਨਵੈਲਡ ਹਨ । ਐਕਟਿਵ ਕੈਸਾ ਦੀ ਗਿਣਤੀ 98 ਹੈ ਜੋ ਕੋਵਿਡ ਕੇਅਰ ਸੈਂਟਰ ਵਿਖੇ ਜੇਰੇ ਇਲਾਜ ਹਨ। ਉਹਨਾਂ ਦੱਸਿਆ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਹੁਣ ਤੱਕ ਜਿਲੇ ਵਿੱਚ ਇਸ ਬਿਮਾਰੀ ਨਾਲ 10 ਮੌਤਾ ਰਿਪੋਟ ਹੋਈਆ ਹਨ ਜਦ ਕਿ 190 ਮਰੀਜ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਜਾ ਚੁਕੇ ਹਨ।

ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ, ਘਰ ਤੋਂ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫਲਾ ਨੂੰ ਰੋਕ ਸਕਦੇ ਹਾਂ।

LEAVE A REPLY

Please enter your comment!
Please enter your name here