ਮਹਿਤਪੁਰ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 10 ਤੋਲੇ ਸੋਨਾ ਅਤੇ 1 ਲੱਖ ਦੀ ਨਕਦੀ ਲੈ ਕੇ ਹੋਏ ਫਰਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਮਹਿਤਪੁਰ ਵਿੱਚ ਚੋਰ ਸਵੇਰੇ ਤਿੰਨ ਵਜੇ ਇੱਕ ਘਰ ਦੀ ਗਰਿੱਲ ਤੋੜ ਕੇ 10 ਤੋਲੇ ਸੋਨਾਂ ਅਤੇ 1 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਘਰ ਦੇ ਮਾਲਿਕ ਜਸਵਿੰਦਰ ਸਿੰਘ ਪੁੱਤਰ ਦਿਲਾਬਰ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆਂ ਤਾਂ ਤਿੰਨ ਵਜੇ ਦੇ ਕਰੀਬ ਉਸਨੇ ਚੋਰਾਂ ਨੂੰ ਭੱਜਦੇ ਹੋਏ ਦੇਖਿਆਂ ਜਦੋਂ ਉਸਨੇ ਅੰਦਰ ਆ ਕੇ ਘਰ ਦੀ ਅਲਮਾਰੀ ਦੇਖੀ ਤਾਂ ਚੋਰ ਅਲਮਾਰੀ ਵਿੱਚੋਂ ਸੋਨੇ ਦੇ ਸੈਟ ਜੋ ਕਿ ਲਗਭਗ ਦੱਸ ਤੋਲੇ ਸੋਨਾ ਸੀ ਅਤੇ 1 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਸਨ।

Advertisements

ਇਸ ਦੋਰਾਨ ਜਸਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਘਰ ਇਸ ਤਰਾਂ ਦੀਆਂ ਘਟਨਾਵਾਂ ਦਾ ਦੁਬਾਰਾ ਸ਼ਿਕਾਰ ਨਾ ਹੋ ਸਕੇ।

LEAVE A REPLY

Please enter your comment!
Please enter your name here