ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੋਵਿਡ-19 ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਇੱਕ ਬਾਰ ਫਿਰ ਤੋਂ ਬੀਤੇ ਬੁੱਧਵਾਰ ਨੂੰ ਡੀ.ਪੀ.ਆਰ.ਓ. ਫੇਸ ਬੁੱਕ ਅਕਾਂਉਂਟ ਤੇ ਦੂਸਰੀ ਵਾਰ ਆਨ ਲਾਈਨ ਹੋ ਕੇ ਜਿਲਾ ਨਿਵਾਸੀਆਂ ਦੇ ਨਾਮ ਇੱਕ ਸੰਦੇਸ਼ ਦਿੱਤਾ ਅਤੇ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਜਿਲਾ ਪਠਾਨਕੋਟ ਦੀ ਮੋਜੂਦਾ ਸਥਿਤੀ ਤੋਂ ਜਿਲਾ ਨਿਵਾਸੀਆਂ ਨੂੰ ਜਾਣੂ ਕਰਵਾਇਆ। ਉਨਾਂ ਦੱਸਿਆ ਕਿ ਜੋ ਕਰੋਨਾਂ ਦੀ ਲੜਾਈ ਲੜ ਰਹੇ ਹਾਂ ਇਸ ਵਿੱਚ ਲੋਕਾਂ ਦਾ ਸੂਚੇਤ ਰਹਿਣਾ ਬਹੁਤ ਜਰੂਰੀ ਹੈ। ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਜਿਲਾ ਪਠਾਨਕੋਟ ਦੀ ਮੋਜੂਦਾ ਸਥਿਤੀ ਤੇ ਰੋਸਨੀ ਪਾਉਂਦਿਆਂ ਕਿਹਾ ਕਿ ਹੁਣ ਤੱਕ ਜਿਲਾ ਪਠਾਨਕੋਟ ਵਿੱਚ ਕਰੀਬ 12 ਹਜਾਰ ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ।  ਜਿਨਾਂ ਵਿੱਚੋਂ ਕਰੀਬ 11 ਹਜਾਰ ਲੋਕ ਠੀਕ ਪਾਏ ਗਏ ਹਨ 294 ਲੋਕ ਕਰੋਨਾ ਪਾਜੀਟਿਵ ਮਿਲੇ ਹਨ ਅਤੇ ਖੁਸੀ ਦੀ ਗੱਲ ਹੈ ਕਿ ਇਨਾਂ ਵਿੱਚੋਂ 245 ਲੋਕ ਠੀਕ ਹੋ ਕੇ ਘਰ•ਾਂ ਨੂੰ ਵਾਪਿਸ ਜਾ ਚੁੱਕੇ ਹਨ । ਉਨਾਂ ਕਿਹਾ ਕਿ ਮਾੜੀ ਗੱਲ ਹੈ ਕਿ ਜਿਲਾ ਪਠਾਨਕੋਟ ਵਿੱਚ ਹੁਣ ਤੱਕ 10 ਲੋਕਾਂ ਦੀ ਮੋਤ ਕਰੋਨਾ ਪਾਜੀਟਿਵ ਹੋਣ ਨਾਲ ਹੋਈ ਹੈ । ਉਨਾਂ ਕਿਹਾ ਕਿ ਮੋਜੂਦਾ ਸਮੇਂ ਵਿੱਚ ਉਨਾਂ ਕੋਲ ਜਿਲਾ ਪਠਾਨਕੋਟ ਵਿੱਚ ਐਕਟਿਵ 39 ਕਰੋਨਾ ਪਾਜੀਟਿਵ ਹਨ ।

Advertisements

ਉਨਾਂ ਦੱਸਿਆ ਕਿ ਇਨਾਂ ਵਿੱਚੋਂ  29 ਲੋਕਾਂ ਦਾ ਇਲਾਜ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ ਅਤੇ ਬਾਕੀ 10 ਲੋਕਾਂ ਦਾ ਜਿਲੇ ਤੋਂ ਬਾਹਰ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਮੇਂ ਬਹੁਤ ਚੰਗੇ ਢੰਗ ਨਾਲ ਕਰੋਨਾ ਪਾਜੀਟਿਵ ਦਾ ਇਲਾਜ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਚਲ ਰਿਹਾ ਹੈ। ਉਨਾਂ ਕਿਹਾ ਕਿ ਭਾਵੇ ਕਿ ਚਿੰਤਾਂ ਵਾਲੀ ਗੱਲ ਨਹੀਂ ਹੈ ਪਰ ਉਨਾਂ ਦਾ ਉਪਰਾਲਾ ਇਹ ਹੀ ਹੈ ਕਿ ਪਾਜੀਟਿਵ ਕੇਸਾਂ ਦੀ ਸੰਖਿਆ ਵੱਧ ਨਾ ਹੋਵੇ ਲੋਕਾਂ ਨੂੰ ਅਪੀਲ ਹੈ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਕੇ ਚੱਲਣ।ਉਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਸਹਿਰੀ ਅਤੇ ਪੇਂਡੂ ਦੋਨਾਂ ਖੇਤਰਾਂ ਵਿੱਚ ਸੈਂਪਲਿੰੰਗ ਕੀਤੀ ਗਈ ਹੈ ਅਤੇ ਜਿਆਦਾ ਮਾਮਲੇ ਸਹਿਰੀ ਖੇਤਰ ਵਿੱਚ ਮਿਲੇ ਹਨ ਅਤੇ ਪਿੰਡਾਂ ਵਿੱਚ ਘੱਟ ਕੇਸ ਮਿਲੇ ਹਨ। ਇਸ ਲਈ ਮੋਜੂਦਾ ਸਮੇਂ ਦੀ ਮੰਗ ਹੈ ਕਿ ਸਹਿਰੀ ਖੇਤਰ ਵੱਖ ਵਧੇਰੇ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਜਿਨਾਂ ਖੇਤਰਾਂ ਵਿੱਚ 10 ਤੋਂ ਜਿਆਦਾ ਲੋਕ ਕਰੋਨਾ ਪਾਜੀਟਿਵ ਹੋ ਜਾਂਦੇ ਹਨ ਉਸ ਖੇਤਰ ਨੂੰ ਮਾਇਕਰੋਂ ਕੰਟੇਨਮੈਂਟ ਜੋਨ ਬਣਾ ਦਿੱਤਾ ਜਾਂਦਾ ਹੈ ਜਿਲ•ਾ ਪਠਾਨਕੋਟ ਵਿੱਚ ਵੀ ਸੁੰਦਰ ਨਗਰ ਖੇਤਰ ਨੂੰ ਮਿੰਨੀ ਕੰਨਟੇਨਮੈਂਟ ਜੋਨ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਲੜਾਈ ਸਾਰਿਆਂ ਦੀ ਸਾਂਝੀ ਹੈ ਇਸ ਲਈ ਸਭ ਨੂੰ ਜਾਗਰੁਕ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਪ੍ਰੋਗਰਾਮ ਵਿੱਚ ਜਿਲ•ਾ ਪਠਾਨਕੋਟ ਦੇ 18923 ਲੋਕਾਂ ਨੇ ਭਾਗ ਲਿਆ ਹੈ, 5000 ਫੋਟੋਆਂ ਅੱਪਲੋਡ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਮਿਸ਼ਨ ਫਤਿਹ ਅਧੀਨ ਹੁਣ ਤੱਕ 3 ਗੋਲਡ , 4 ਸਿਲਵਰ 31 ਬਰਾਉਂਜ ਸਰਟੀਫਿਕੇਟ ਜਿੱਤ ਚੁੱਕੇ ਹਨ ਇਸ ਤਰਾਂ 38 ਸਰਟੀਫਿਕੇਟ ਜਿਲਾ ਪਠਾਨਕੋਟ ਦੇ ਹਿੱਸੇ ਆਏ ਹਨ।

ਉਨਾਂ ਕਿਹਾ ਕਿ  ਆਓ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਂਬ ਕਰੀਏ ਅਤੇ ਜਾਗਰੁਕ ਹੋਈਏ। ਉਨਾਂ ਕਿਹਾ ਕਿ ਇਸ ਸਮੇਂ ਜਿਆਦਾ ਜਰੂਰਤ ਹੈ ਬਾਹਰ ਤੋਂ ਆ ਰਹੇ ਲੋਕਾਂ ਵੱਲ ਜੋ ਬਾਹਰੀ ਸੂਬਿਆਂ ਤੋਂ ਆਏ ਹਨ । ਉਨਾਂ ਲੋਕਾਂ ਨੂੰ 14 ਦਿਨ ਲਈ ਹੋਮ ਕੋਰਿਨਟਾਈਨ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਮੋਜੂਦਾ ਸਮੇਂ ਵਿੱਚ 642 ਲੋਕ ਕੋਰਿਨਟਾਈਨ ਚਲ ਰਹੇ ਹਨ ਅਤੇ 5 ਹਜਾਰ ਤੋਂ ਜਿਆਦਾ ਲੋਕ ਕੋਰਿਨਟਾਈਨ ਦਾ ਸਮਾਂ ਪੂਰਾਂ ਕਰ ਚੁੱਕੇ ਹਨ । ਇਹ ਆਂਕੜੈ ਦੱਸਦੇ ਹਨ ਕਿ ਲੋਕ ਪਹਿਲਾਂ ਤੋਂ ਜਿਆਦਾ ਸੂਚੇਤ ਹੋਏ ਹਨ। ਉਨਾਂ ਕਿਹਾ ਕਿ ਸਾਨੂੰ ਬਜੁਰਗ ਅਤੇ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਦੁਕਾਨਦਾਰ ਜਾਂ ਕੋਈ ਹੋਰ ਲੋਕ ਜੋ ਘਰਾਂ ਤੋਂ ਬਾਹਰ ਆ ਰਹੇ ਹਨ ਜਦ ਉਹ ਘਰ ਜਾਂਦੇ ਹਨ ਤਾਂ ਖਤਰਾਂ ਰਹਿੰਦਾ ਹੈ ਕਿ ਕਿਤੇ ਬੀਮਾਰੀ ਦਾ ਅਦਾਨ ਪ੍ਰਦਾਨ ਤਾਂ ਨਹੀਂ ਹੋ ਰਿਹਾ। ਇਸ ਲਈ ਮਾਸਕ ਦਾ ਪਾਉਂਣਾ ਜਰੂਰੀ ਕੀਤਾ ਜਾਵੇ। ਘਰ ਜਾਂਦਿਆਂ ਹੀ ਬਜੂਰਗ ਜਿਨਾਂ ਨੂੰ ਕੋਈ ਬੀਮਾਰੀ ਹੈ ਸਮੱਸਿਆ ਹੈ ਉਨਾਂ ਦਾ ਵੀ ਖਿਆਲ ਰੱਖਣਾ ਹੈ। ਘਰ ਦਿਆਂ ਲੋਕਾਂ ਨਾਲ ਸਿੱਧਾ ਸੰਪਰਕ ਨਾ ਰੱਖਿਆ ਜਾਵੇ। ਸਭ ਤੋਂ ਪਹਿਲਾ ਨਹਾਇਆ ਜਾਵੇ ਅਤੇ ਕੱਪੜਿਆਂ ਨੂੰ ਬਦਲ ਕੇ ਹੀ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਓ। ਉਨਾਂ ਕਿਹਾ ਕਿ ਭਵਿੱਖ ਵਿੱਚ ਹੀ ਹਰ ਹਫਤੇ ਨਵੀਆਂ ਹਦਾਇਤਾਂ ਦੇ ਅਨੁਸਾਰ ਲੋਕਾਂ ਦੇ ਸਨਮੁੱਖ ਹੁੰਦੇ ਰਹਾਂਗੇ।

LEAVE A REPLY

Please enter your comment!
Please enter your name here